ਮੁੰਬਈ: ਸਲਮਾਨ ਖ਼ਾਨ ਅਕਸਰ ਹੀ ਕਿਸੇ ਨਾ ਕਿਸੇ ਮੁਸੀਬਤ ‘ਚ ਫਸ ਹੀ ਜਾਂਦੇ ਹਨ। ਹੁਣ ਉਹ ਇੱਕ ਵਾਰ ਫੇਰ ਮੁਸ਼ਕਲਾਂ ‘ਚ ਫਸ ਸਕਦੇ ਹਨ ਕਿਉਂਕਿ ਪੰਜ ਮਹੀਨੇ ਪਹਿਲਾਂ ਦੇ ਮਾਮਲੇ ‘ਚ ਸਲਮਾਨ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਹੋਏ ਹਨ।
ਇਹ ਉਹੀ ਮਾਮਲਾ ਹੈ ਜਿਸ ‘ਚ ਸਲਮਾਨ ਖ਼ਾਨ ਆਪਣੇ ਬਾਡੀਗਾਰਡ ਨਾਲ ਮੁੰਬਈ ਦੀਆਂ ਸੜਕਾਂ ‘ਤੇ ਸਾਈਕਲਿੰਗ ਕਰ ਰਹੇ ਸੀ ‘ਤੇ ਪੱਤਰਕਾਰ ਅਸ਼ੋਕ ਪਾਂਡੇ ਨੇ ਉਨ੍ਹਾਂ ਦੀ ਵੀਡੀਓ ਬਣਾਈ ਸੀ। ਜਿਸ ਤੋਂ ਬਾਅਦ ਅਸ਼ੋਕ ਨੇ ਸਲਮਾਨ ਤੇ ਉਸ ਦੇ ਬਾਡੀਗਾਰਡ ‘ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸੀ।
ਇਸ ਮਾਮਲੇ ‘ਚ ਅਸ਼ੋਕ ਨੇ ਪਹਿਲਾਂ ਤੋਂ ਡੀਐਨ ਨਗਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਸੀ ਤਾਂ ਅਸ਼ੋਕ ਅਦਾਲਤ ਚਲੇ ਗਏ। ਹੁਣ ਇਸ ਮਾਮਲੇ ‘ਤੇ ਬੁੱਧਵਾਰ ਨੂੰ ਅੰਧੇਰੀ ਮੈਟ੍ਰੋਪੋਲਿਟਨ ਕੋਰਟ ਨੇ ਪੁਲਿਸ ਨੂੰ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤੇ 14 ਅਕਤੂਬਰ ਤਕ ਜਾਂਚ ਦੀ ਰਿਪੋਰਟ ਕੋਰਟ ‘ਚ ਪੇਸ਼ ਕਰਨ ਨੂੰ ਕਿਹਾ ਹੈ।