16.54 F
New York, US
December 22, 2024
PreetNama
ਫਿਲਮ-ਸੰਸਾਰ/Filmy

ਫਿਰ ਮੁਸੀਬਤ ‘ਚ ਫਸਿਆ ਸਲਮਾਨ ਖ਼ਾਨ, ਅਦਾਲਤ ਵੱਲੋਂ ਜਾਂਚ ਦੇ ਹੁਕਮ

ਮੁੰਬਈ: ਸਲਮਾਨ ਖ਼ਾਨ ਅਕਸਰ ਹੀ ਕਿਸੇ ਨਾ ਕਿਸੇ ਮੁਸੀਬਤ ‘ਚ ਫਸ ਹੀ ਜਾਂਦੇ ਹਨ। ਹੁਣ ਉਹ ਇੱਕ ਵਾਰ ਫੇਰ ਮੁਸ਼ਕਲਾਂ ‘ਚ ਫਸ ਸਕਦੇ ਹਨ ਕਿਉਂਕਿ ਪੰਜ ਮਹੀਨੇ ਪਹਿਲਾਂ ਦੇ ਮਾਮਲੇ ‘ਚ ਸਲਮਾਨ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਹੋਏ ਹਨ।

ਇਹ ਉਹੀ ਮਾਮਲਾ ਹੈ ਜਿਸ ‘ਚ ਸਲਮਾਨ ਖ਼ਾਨ ਆਪਣੇ ਬਾਡੀਗਾਰਡ ਨਾਲ ਮੁੰਬਈ ਦੀਆਂ ਸੜਕਾਂ ‘ਤੇ ਸਾਈਕਲਿੰਗ ਕਰ ਰਹੇ ਸੀ ‘ਤੇ ਪੱਤਰਕਾਰ ਅਸ਼ੋਕ ਪਾਂਡੇ ਨੇ ਉਨ੍ਹਾਂ ਦੀ ਵੀਡੀਓ ਬਣਾਈ ਸੀ। ਜਿਸ ਤੋਂ ਬਾਅਦ ਅਸ਼ੋਕ ਨੇ ਸਲਮਾਨ ਤੇ ਉਸ ਦੇ ਬਾਡੀਗਾਰਡ ‘ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸੀ।
ਇਸ ਮਾਮਲੇ ‘ਚ ਅਸ਼ੋਕ ਨੇ ਪਹਿਲਾਂ ਤੋਂ ਡੀਐਨ ਨਗਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਸੀ ਤਾਂ ਅਸ਼ੋਕ ਅਦਾਲਤ ਚਲੇ ਗਏ। ਹੁਣ ਇਸ ਮਾਮਲੇ ‘ਤੇ ਬੁੱਧਵਾਰ ਨੂੰ ਅੰਧੇਰੀ ਮੈਟ੍ਰੋਪੋਲਿਟਨ ਕੋਰਟ ਨੇ ਪੁਲਿਸ ਨੂੰ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤੇ 14 ਅਕਤੂਬਰ ਤਕ ਜਾਂਚ ਦੀ ਰਿਪੋਰਟ ਕੋਰਟ ‘ਚ ਪੇਸ਼ ਕਰਨ ਨੂੰ ਕਿਹਾ ਹੈ।

Related posts

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ ‘ਤੇ ਬਣੇਗੀ ਵੈਬਸੀਰੀਜ਼

On Punjab

Priyanka Chopra Beauty Secret : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵਾਂਗ ਫਿੱਟ ਰਹਿਣ ਅਤੇ ਸੁੰਦਰ ਦਿਖਣ ਲਈ ਫਾਲੋ ਕਰੋ ਇਹ ਡਾਈਟ ਪਲਾਨ

On Punjab

ਜਾਣੋ ਕੌਣ ਹੈ ਸੈਫ ਅਲੀ ਖ਼ਾਨ ਦੀ ਮਾਂ ਦਾ ਫੈਵਰੇਟ ਪੋਤਾ-ਪੋਤੀ !

On Punjab