13.44 F
New York, US
December 23, 2024
PreetNama
ਫਿਲਮ-ਸੰਸਾਰ/Filmy

ਫਿਰ ਵਿਵਾਦਾਂ ‘ਚ ਆਇਆ ਸਿੱਧੂ ਮੂਸੇਵਾਲਾ, ਲੀਕ ਹੋਇਆ ਵਿਵਾਦਿਤ ਗੀਤ

ਪਾਲੀਵੁਡ ਦੇ ਸਿੰਗਰ ਸਿੱਧੂ ਮੂਸੇਵਾਲਾ ਨੂੰ ਕੌਣ ਨਹੀਂ ਜਾਣਦਾ। ਉਹ ਕਿਸੀ ਵੀ ਜਾਣ – ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਹਨਾਂ ਦੀ ਗਾਇਕੀ ਤੇ ਲੇਖਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸਿੰਗਰ ਸਿੱਧੂ ਮੂਸੇਵਾਲਾ ਹੁਣ ਦਰਸ਼ਕਾਂ ਲਈ ਹਰਮਨ ਪਿਆਰਾ ਬਣ ਚੁੱਕਾ ਹੈ। ਸਿੱਧੂ ਦੇ ਸੰਗੀਤ ਰਿਲੀਜ਼ ਹੋਣ ਦੇ ਨਾਲ – ਨਾਲ ਹੀ ਵਿਵਾਦਾਂ ‘ਚ ਵੀ ਆ ਜਾਂਦੇ ਹਨ।ਜੀ ਵਾਗੋ, ਗੀਤ ਜੋ ਕਿ ਬਹੁਤ ਹੀ ਮਸ਼ਹੂਰ ਹੋਇਆ ਸੀ, ਉਸ ਗੀਤ ਕਾਰਨ ਪਹਿਲਾਂ ਵੀ ਕਾਫੀ ਵਿਵਾਦ ਹੋਇਆ ਸੀ ਤੇ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਹਥਿਆਰ ਵਾਲੇ ਗੀਤ ਗਾਉਂਦਾ ਹੈ। ਇਸ ਤੋਂ ਬਾਅਦ ਸਿੱਧੂ ਨੇ ਆਪਣੀ ਕਲਾਕਾਰੀ ਲੋਕਾਂ ਅੱਗੇ ਪੇਸ਼ ਕੀਤੀ। ਉੱਚੀਆਂ ਗੱਲਾਂ ਤੋਂ ਬਾਅਦ ਹੀ ਸਾਰੇ ਗੀਤ ਉਹਨਾਂ ਦੇ ਬਹੁਤ ਹੀ ਚਰਚਾ ‘ਚ ਰਹੇ ਹਨ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਇਕ ਪੰਜਾਬੀ ਫਿਲਮ ਅੜਬ ਜੱਟੀਏ ‘ਚ ਇਕ ਗੀਤ ਸਿੱਧੂ ਮੂਸੇਵਾਲਾ ਦਾ ਵੀ ਆ ਰਿਹਾ ਹੈ। ਗੱਲ ਕਰੀਏ ਇਸ ਗੀਤ ਦੀ ਤਾਂ ਉਸ ਦਾ ਆਡੀਓ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੇ ਆਪਣੇ ਹੀ ਚੈਨਲ ‘ਤੇ ਪਾਇਆ ਸੀ। ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਗੀਤ ਕਾਰਨ ਸਿੱਧੂ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਇਸ ਗੀਤ ‘ਚ ਮਾਤਾ ਭਾਗੋ ਜੀ ਦਾ ਨਾਂ ਲਿਆ ਗਿਆ ਹੈ। ਸਿੱਖਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਫਿਲਹਾਲ ਤਾਂ ਇਹ ਗੀਤ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਇਹ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਸ ਗੀਤ ਨੂੰ ਪ੍ਰਾਈਵੇਟ ਕਿਉਂ ਕੀਤਾ ਗਿਆ ਹੈ। ਇਹ ਤਾਂ ਹੁਣ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਲੱਗੇਗਾ ਕਿ ਮਾਮਲਾ ਕੀ ਹੈਹੁਣ ਸਿੱਧੂ ਮੂਸੇਵਾਲਾ ਵੱਲੋਂ ਗਾਏ ਗਏ ਗੀਤ ‘ਚ ਸਿੱਖ ਜਰਨੈਲ ਬੀਬੀ ਮਾਤਾ ਭਾਗੋ ਦੇ ਨਾਂਅ ਦੀ ਦੁਰਵਰਤੋਂ ਕਰਨ, ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਾਨੂੰਨੀ ਕਾਰਵਾਈ ਕਰਨ ਹਿੱਤ ਜ਼ਿਲਾ ਮਾਨਸਾ ‘ਚ ਸਥਿਤ ਥਾਣਾ ਚੌਂਕੀ ਪੁਲਸ ਰਮਦਿੱਤੇਵਾਲਾ ਵਿਖੇ ਹਰਜਿੰਦਰ ਸਿੰਘ, ਸੁਖਚੈਨ ਸਿੰਘ ਅਤਲਾ ਵਲੋਂ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵੱਲੋਂ ਅਜਿਹੀ ਹਰਕਤ ਕੀਤੇ ਜਾਣ ਨਾਲ ਸਿੱਖ ਧਰਮ ਨੂੰ ਡੂੰਘੀ ਸੱਟ ਲੱਗੀ ਹੈ।

Related posts

ਚੰਗੀ ਖ਼ਬਰ! ਅਮਿਤਾਭ ਬੱਚਨ ਦੀ ਇਲਾਜ ਮਗਰੋਂ ਕੋਰੋਨਾ ਰਿਪੋਰਟ ਨੈਗੇਟਿਵ

On Punjab

ਕੋਰੋਨਾ ਦੇ ਵਿੱਚ ਪਰੇਸ਼ ਰਾਵਲ ਨੇ ਕੀਤਾ ਅਜਿਹਾ ਟਵੀਟ , ਲੋਕਾਂ ਨੇ ਲੈ ਲਿਆ ਆੜੇ ਹੱਥ ਤੇ ਕੱਢੀਆਂ ਗਾਲ੍ਹਾਂ

On Punjab

Heart Cancer: ਫੇਫੜਿਆਂ ਜਾਂ ਪੇਟ ਦੇ ਕੈਂਸਰ ਬਾਰੇ ਤਾਂ ਜਾਣਦੇ ਹੋਵੋਗੇ, ਪਰ ਕੀ ਤੁਸੀਂ ਕਦੇ ਦਿਲ ਦੇ ਕੈਂਸਰ ਬਾਰੇ ਸੁਣਿਆ? ਤਾਂ ਹੁਣ ਜਾਣੋ ਇਸ ਬਾਰੇ

On Punjab