ਚੰਡੀਗੜ੍ਹ: ਕਰਨਾਲ ਬਾਈਪਾਸ ਕੋਲ ਬਣੇ ਬੱਸ ਅੱਡੇ ‘ਤੇ ਤਿੰਨ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਫ਼ਿਲਮੀ ਅੰਦਾਜ਼ ਵਿੱਚ ਆਪਣੇ ਮੁਲਜ਼ਮ ਦੋਸਤ ਨੂੰ ਛੁਡਵਾ ਕੇ ਲੈ ਗਏ। ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਲੱਗੀਆਂ।ਦਰਅਸਲ ਪੁਲਿਸ ਯਮੁਨਾਨਗਰ ਦੇ ਮੁਲਜ਼ਮ ਸੁਨੀਲ ਉਰਫ ਖੀਰਾ ਨੂੰ ਕਰਨਾਲ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪੇਸ਼ੀ ਹੋ ਗਈ ਤਾਂ ਪੁਲਿਸ ਉਸ ਨੂੰ ਵਾਪਸ ਯਮੁਨਾਨਗਰ ਲੈ ਕੇ ਜਾਣ ਲਈ ਕਰਨਾਲ ਬੱਸ ਅੱਡੇ ਪਹੁੰਚੀ।ਦਰਅਸਲ ਪੁਲਿਸ ਯਮੁਨਾਨਗਰ ਦੇ ਮੁਲਜ਼ਮ ਸੁਨੀਲ ਉਰਫ ਖੀਰਾ ਨੂੰ ਕਰਨਾਲ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪੇਸ਼ੀ ਹੋ ਗਈ ਤਾਂ ਪੁਲਿਸ ਉਸ ਨੂੰ ਵਾਪਸ ਯਮੁਨਾਨਗਰ ਲੈ ਕੇ ਜਾਣ ਲਈ ਕਰਨਾਲ ਬੱਸ ਅੱਡੇ ਪਹੁੰਚੀ।ਅਚਾਨਕ ਮੋਟਰਸਾਈਕਲਾਂ ‘ਤੇ ਕੁਝ ਨੌਜਵਾਨ ਆਏ ਤੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਪੁਲਿਸ ਵਾਲਿਆਂ ‘ਤੇ ਪੈਪਰ ਸਪ੍ਰੇਅ (ਲਾਲ ਮਿਰਚ ਪਾਊਡਰ ਦਾ ਛਿੜਕਾਅ) ਵੀ ਕੀਤਾ।ਇਸ ਤਰ੍ਹਾਂ ਬਦਮਾਸ਼ ਪੁਲਿਸ ਵਾਲਿਆਂ ਦੀ ਪਕੜ ਵਿੱਚੋਂ ਆਪਣੇ ਮੁਲਜ਼ਮ ਦੋਸਤ ਨੂੰ ਛੁਡਾ ਕੇ ਫਰਾਰ ਹੋ ਗਏ। ਘਟਨਾ ਪਿੱਛੋਂ ਬੱਸ ਅੱਡੇ ‘ਤੇ ਅਫ਼ਰਾ ਤਫ਼ਰੀ ਮੱਚ ਗਈ।
ਜਾਣਕਾਰੀ ਮਿਲਦਿਆਂ ਹੀ ਪੁਲਿਸ ਕਪਤਾਨ ਦੇ ਹੋਰ ਅਫ਼ਸਰ ਮੌਕੇ ‘ਤੇ ਪੁੱਜੇ ਤੇ ਜਾਂਚ ਕੀਤੀ। ਦੋ ਪੁਲਿਸ ਜਵਾਨ ਜ਼ਖ਼ਮੀ ਹੋਏ। ਫਿਲਹਾਲ ਯਮੁਨਾਨਗਰ ਤੇ ਕਰਨਾਲ ਪੁਲਿਸ ਦੋਵੇਂ ਮਿਲ ਕੇ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।