53.35 F
New York, US
March 12, 2025
PreetNama
ਫਿਲਮ-ਸੰਸਾਰ/Filmy

ਫਿਲਮ ਦੀ ਸਫਲਤਾ ਲਈ ਆਮਿਰ ਨੇ ਕੀਤਾ ਇਹ ਔਖਾ ਕੰਮ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਇਨ੍ਹੀ ਦਿਨੀ ਇੱਕ ਵਾਰ ਫਿਰ ਤੋਂ ਲਾਇਮਲਾਈਟ ‘ਚ ਬਣੇ ਹੋਈ ਹਨ । ਦੱਸ ਦੇਈਏ ਕਿ ਆਮਿਰ ਆਪਣੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਲੈ ਕੇ ਆ ਰਹੇ ਹਨ । ਅੱਜ ਕਲ ਆਮਿਰ ਆਪਣੀ ਫਿਲਮ ਦੀ ਸ਼ੂਟਿੰਗ ਵਿੱਚ ਕਾਫੀ ਵਿਅਸਥ ਹਨ । ਆਮਿਰ ਆਪਣੀ ਇਸ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ । ਇਸ ਫਿਲਮ ‘ਚ ਆਮਿਰ ਆਪਣੇ ਤੋਂ ਘਟ ਉਮਰ ਦੇ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਹੋਈ ਨਜ਼ਰ ਆਉਣਗੇ । ਇਸ ਕਿਰਦਾਰ ਨੂੰ ਨਿਭਾਉਣ ਲਈ ਆਮਿਰ ਨੇ ਆਪਣਾ 20 ਕਿਲੋ ਵੱਜਣ ਕਮ ਕਰ ਲਿਆ ਹੈ । ਸ਼ਰੀਰ ਦਾ ਵੱਜਣ ਕਮ ਕਰਨ ਲਈ ਆਮਿਰ ਵੈਜੀਟੇਬਲ ਡਾਇਟ ਨੂੰ ਫ਼ੋੱਲੋ ਕਰ ਰਹੇ ਹਨ । ਅਦਾਕਾਰ ਆਮਿਰ ਖਾਨ ਦੇ ਇੱਕ ਕਰੀਬੀ ਵਿਅਕਤੀ ਨੇ ਦੱਸਿਆ ਕਿ ਆਮਿਰ ਸਪੈਸ਼ਲ ਪ੍ਰੋਟੀਨ ਹੈਵੀ ਡਾਇਟ ਨੂੰ ਫ਼ੋੱਲੋ ਕਰ ਰਹੇ ਹਨ । ਆਮਿਰ ਦੇ ਡਾਇਟ ਫ਼ੂਡ ‘ਚ ਸਿਰਫ ਸਟੀਮ ਵਾਲੀ ਸਬਜ਼ੀਆਂ ,ਟੋਫੂ ਅਤੇ ਮਲਟੀਗ੍ਰੈਨ ਰੋਟੀਆਂ ਵੀ ਸ਼ਾਮਿਲ ਹੈ । ਸਪੈਸ਼ਲ ਡਾਇਟ ਨੂੰ ਫ਼ੋੱਲੋ ਕਰਦੇ -ਕਰਦੇ ਆਮਿਰ ਨੂੰ ਕਈ ਵਾਰ ਆਪਣਾ ਮਨਪਸੰਦ ਦਾ ਖਾਣਾ ਖਾਉਂਣ ਦਾ ਮਨ ਵੀ ਕਰਦਾ ਹੈ । ਇਸ ਲਈ ਕੁਝ ਦਿਨਾਂ ਤੋਂ ਆਮਿਰ ਖਾਨ ਅੱਧੀ ਰਾਤ ਨੂੰ ਆਪਣੀ ਮਾਂ ਦੇ ਘਰ ਜਾ ਉਹਨਾਂ ਦੇ ਹੱਥਾਂ ਨਾਲ ਬਣਿਆ ਡਾਇਟ ਫਰੈਂਡਲੀ ਵੈਜੀਟੇਬਲ ਕਬਾਬ ਖਾਉਂਣਦੇ ਹਨ । ਦੱਸ ਦੇਈਏ ਕਿ ਇਸ ਫਿਲਮ ‘ਚ ਆਮਿਰ ਖਾਨ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਖਾਨ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ ।
ਇਸ ਫਿਲਮ ਦੇ ਡਾਇਰੈਕਟਰ ਅਦਵੈਤ ਚੰਦਨ ਹਨ । ਫਿਲਮ ਦੀ ਕਹਾਣੀ ਵਿੰਸਟਨ ਗਰੂਮ ,ਅਤੁਲ ਕੁਲਕਰਣੀ ਵਲੋਂ ਲਿਖੀ ਗਈ ਹੈ । ਇਹ ਫਿਲਮ 2020 ‘ਚ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ ।

ਆਮਿਰ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਹਜੇ ਤੱਕ :’ਦੰਗਲ’, ‘ਮੇਲਾ’, ‘ਦਿੱਲ ‘, ‘3 ਏਡੀਅਤ ਆਦਿ ਵਰਗੀਆਂ ਸੁਪਰਹਿੱਟ ਫ਼ਿਲਮਾਂ ਕੀਤੀਆਂ ਹਨ । ਆਮਿਰ ਖ਼ਾਨਦੀ ਮਸ਼ਹੂਰ ਅਦਾਕਾਰੀ ਦੇ ਕਰੋੜਾਂ ‘ਚ ਫੈਨਜ਼ ਹਨ ।

ਆਮਿਰ ਅਤੇ ਕਰੀਨਾ ਕਾਫੀ ਵਾਰ ਇਕੱਠੇ ਫ਼ਿਲਮਾਂ ‘ਚ ਇੱਕ -ਦੂਜੇ ਨਾਲ ਕਮ ਕਰ ਚੁੱਕੇ ਹਨ । ਫਿਲਮ ‘ਚ ਇਨ੍ਹਾਂ ਦੋਵਾਂ ਦੀ ਜੋਸ਼ੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਣਦਾ ਹੈ । ਉਮੀਦ ਹੈ ਇਸ ਫਿਲਮ ਵਿੱਚ ਵੀ ਇਨ੍ਹਾਂ ਦੋਵਾਂ ਦੀ ਜੋੜੀ ਸਿਨੇਮਾ ਘਰਾਂ ‘ਚ ਧਮਾਲਾਂ ਪਵੇਗੀ ।

Related posts

Har Ghar Tiranga: ਅਕਸ਼ੈ ਕੁਮਾਰ, ਮਹੇਸ਼ ਬਾਬੂ, ਅਨੁਪਮ ਖੇਰ ਸਮੇਤ ਇਨ੍ਹਾਂ ਸਿਤਾਰਿਆਂ ਨੇ Azadi Ka Amrit Mahotsav ਮੁਹਿੰਮ ’ਚ ਲਿਆ ਹਿੱਸਾ, ਪ੍ਰਸ਼ੰਸਕਾਂ ਨੂੰ ਇਹ ਖ਼ਾਸ ਅਪੀਲ

On Punjab

ਭਾਰਤੀ ਸਿੰਘ ਨੇ ਪਹਿਲੀ ਵਾਰ ਦੁਨੀਆ ਨੂੰ ਦਿਖਾਇਆ ਬੇਟੇ ਦਾ ਚਿਹਰਾ, ਲਕਸ਼ ਦਾ ਕਮਰਾ ਦਿਖਾਉਂਦੇ ਹੋਏ ਕਿਹਾ – ‘ਜੇ ਸਾਡੇ ਘਰ ਜੰਮਿਆ ਤਾਂ…’

On Punjab

ਪਰਮੀਸ਼ ‘ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਖਿਲਾਫ਼ ਹੋਇਆ ਸਪਲੀਮੈਂਟਰੀ ਚਲਾਨ ਪੇਸ਼

On Punjab