ਮੱਧ ਪ੍ਰਦੇਸ਼ ਚ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਤੇ ਬੈਨ ਲੱਗਣ ਦੀਆਂ ਖਬਰਾਂ ਵਿਚਾਲੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਚ ਫਿ਼ਲਮ ਤੇ ਬੈਨ ਨਹੀਂ ਲਗਾਇਆ ਜਾਵੇਗਾ। ਪੰਜਾਬ ਚ ਕਾਂਗਰਸ ਇਸਦੇ ਜਵਾਬ ਚ ਪੀਐਮ ਮੋਦੀ ਤੇ ਫਿ਼ਲਮ ਬਣਾਵੇਗੀ। ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸ ਵਿਧਾਇਕ ਰਾਜਕੁਮਾਰ ਵੇਰਕਾ ਨੇ ਇਸ ਫਿ਼ਲਮ ਦੇ ਵਿਰੋਧ ਚ ਪ੍ਰਧਾਨ ਮੰਤਰੀ ਮੋਦੀ ਤੇ ਫਿ਼ਲਮ ਬਣਾਉਣਾ ਦਾ ਐਲਾਨ ਕੀਤਾ ਹੈ।
ਵੇਰਕਾ ਨੇ ਦਾਅਵਾ ਕੀਤਾ ਹੈ ਕਿ ਉਹ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਨਾਲ ਅਗਲੇ ਸਾਲ ਦੀ ਸ਼ੁਰੂਆਤ ਚ ਇਸ ਫਿ਼ਲਮ ਨੂੰ ਬਣਾਉਣਗੇ। ਉਨ੍ਹਾਂ ਕਿਹਾ ਕਿਹਾ ਕਿ ਫਿ਼ਲਮ ਦੀ ਬਣਾਈ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪੈਸੇ ਭਾਵੇਂ ਜਿੰਨਾ ਮਰਜ਼ੀ ਲੱਗ ਜਾਵੇ ਪਰ ਫਿ਼ਲਮ ਨੂੰ ਜ਼ਰੂਰ ਰਿਲੀਜ਼ ਕੀਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਹੈ ਕਿ ਅਜਿਹਾ ਕੋਈ ਕਦਮ ਹਾਲੇ ਤੱਕ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਇਹ ਜਾਣਕਾਰੀ ਮੀਡੀਆ ਦੁਆਰਾ ਹੀ ਮਿਲੀ ਹੈ ਪਰ ਮੈਂ ਸਾਫ ਕਰਦਵਾਂ ਕਿ ਪੰਜਾਬ ਚ ਫਿ਼ਲਮ ਤੇ ਕੋਈ ਪਾਬੰਦੀ ਨਹੀਂ ਹੈ।
ਦੱਸਣਯੋਗ ਹੈ ਕਿ ਨਵੇਂ ਸਾਲ 2019 ਚ 11 ਜਨਵਰੀ ਨੂੰ ਇਸ ਫਿ਼ਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਭਾਜਪਾ ਦਾ ਕਾਂਗਰਸ ਤੇ ਹਮਲਾ ਤੇਜ਼ ਹੋ ਗਿਆ ਹੈ ਜਿਸ ਤੋਂ ਬਾਅਦ ਕਾਂਗਰਸ ਨੇ ਵੀ ਚੁੱਪੀ ਧਾਰ ਲਈ ਹੈ। ਹੁਣ ਵੇਰਕਾ ਦੇ ਦਾਅਵੇ ਮਗਰੋਂ ਸਿਆਸਤ ਇੱਕ ਵਾਰ ਮੁੜ ਸਰਗਰਮ ਹੋ ਗਈ ਹੈ।