39.99 F
New York, US
February 5, 2025
PreetNama
ਸਿਹਤ/Health

ਫਿੱਟ ਰਹਿਣਾ ਤਾਂ ਇਕੱਲੇ ਹੀ ਖਾਓ, ਦੋਸਤਾਂ ਨਾਲ ਬੈਠ ਕੇ ਪਛਤਾਓਗੇ

ਨਵੀਂ ਦਿੱਲੀ: ਜੇਕਰ ਸਰੀਰ ਨੂੰ ਸਹੀ ਰੱਖਣ ਲਈ ਘੱਟ ਰੋਟੀ ਖਾਣਾ ਚਾਹੁੰਦੇ ਹੋ ਤਾਂ ਚੰਗਾ ਹੋਵੇਗਾ ਕਿ ਇਕੱਲੇ ਬੈਠ ਕੇ ਖਾਓ। ਇੱਕ ਨਵੀਂ ਖੋਜ ‘ਚ ਪਤਾ ਲੱਗਿਆ ਹੈ ਕਿ ਵਿਅਕਤੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਜ਼ਿਆਦਾ ਖਾਣਾ ਖਾ ਲੈਂਦਾ ਹੈ। ਅਮਰੀਕਨ ਸੁਸਾਇਟੀ ਆਫ਼ ਕਲੀਨੀਕਲ ਨਿਊਟ੍ਰੀਸ਼ਨ ‘ਚ ਛਪੇ ਲੇਖ ‘ਚ ਕਿਹਾ ਗਿਆ ਹੈ ਕਿ ਸਮਾਜਿਕ ਤੌਰ ‘ਤੇ ਖਾਣਾ ਖਾਂਦੇ ਸਮੇਂ ਵਿਅਕਤੀ ਜ਼ਿਆਦਾ ਖਾ ਲੈਂਦਾ ਹੈ ਜਦਕਿ ਇਕੱਲੇ ‘ਚ ਉਹ ਘੱਟ ਖਾਣਾ ਖਾਂਦਾ ਹੈ।

ਬ੍ਰਿਟੇਨ ‘ਚ ਬਰਮਿੰਘਮ ਯੂਨੀਵਰਸਿਟੀ ਦੀ ਰਿਸਰਚ ਹੇਲੇਨ ਰੁਡਾਕ ਨੇ ਕਿਹਾ, “ਸਾਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਹਨ ਕਿ ਇਕੱਲੇ ਰੋਟੀ ਖਾਣ ਦੀ ਤੁਲਨਾ ‘ਚ ਵਿਅਕਤੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਬੈਠ ਕੇ ਜ਼ਿਆਦਾ ਖਾਣਾ ਖਾਂਦਾ ਹੈ।”

ਪਿਛਲੀ ਰਿਸਰਚ ‘ਚ ਪਾਇਆ ਗਿਆ ਕਿ ਦੂਜਿਆਂ ਨਾਲ ਰੋਟੀ ਖਾਣ ਵਾਲਿਆਂ ਨੇ ਇਕੱਲੇ ਰੋਟੀ ਖਾਣ ਵਾਲ਼ਿਆਂ ਦੇ ਮੁਕਾਬਲੇ 48% ਜ਼ਿਆਦਾ ਖਾਣਾ ਖਾਧਾ ਤੇ ਮੋਟਾਪੇ ਦਾ ਸ਼ਿਕਾਰ ਮਹਿਲਾਵਾਂ ਨੇ ਸਮਾਜਿਕ ਤੌਰ ‘ਤੇ ਇਕੱਲੇ ਰੋਟੀ ਖਾਣ ਦੇ ਮੁਕਾਬਲੇ 29% ਤਕ ਜ਼ਿਆਦਾ ਖਾਧਾ।

Related posts

ਅਮਰੀਕਾ ’ਚ ਜੌਨਸਨ ਐਂਡ ਜੌਨਸਨ ਦੀ ਕੋਰੋਨਾ ਵੈਕਸੀਨ ਦੀ ਐਕਸਪਾਇਰੀ ਡੇਟ ਨੂੰ 6 ਮਹੀਨਿਆਂ ਤਕ ਵਧਾਇਆ

On Punjab

‘ਭੁੱਜੇ ਛੋਲੇ’ ਕਰਦੇ ਹਨ ਲਕੂਰੀਆ ਦੀ ਸਮੱਸਿਆ ਨੂੰ ਖ਼ਤਮ

On Punjab

ਦੋ ਵੇਲੇ ਦੇ ਭੋਜਨ ਲਈ ਮਾਸੂਮ ਬੱਚਿਆਂ ਨੂੰ ਵੇਚ ਰਹੇ ਮਾਤਾ-ਪਿਤਾ, ਦੇਸ਼ ‘ਚ ਫੈਲੀ ਭੁੱਖਮਰੀ

On Punjab