55.36 F
New York, US
April 23, 2025
PreetNama
ਖੇਡ-ਜਗਤ/Sports News

ਫੀਫਾ ਪੁਰਸਕਾਰ ਲਈ ਮੈਸੀ, ਰੋਨਾਲਡੋ ਤੇ ਸਲਾਹ ਸਮੇਤ 11 ਖਿਡਾਰੀ ਨਾਮਜ਼ਦ ; ਕੌਣ ਬਣੇਗਾ ਸਰਬੋਤਮ ਫੁਟਬਾਲਰ

ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਫਾਰਵਰਡ ਲਿਓਨ ਮੈਸੀ, ਮਾਨਚੈਸਟਰ ਯੂਨਾਈਟਡ ਦੇ ਕ੍ਰਿਸਟਿਆਨੋ ਰੋਨਾਲਡੋ ਤੇ ਲਿਵਰਪੂਲ ਦੇ ਮੁਹੰਮਦ ਸਲਾਹ ਸਮੇਤ 11 ਖਿਡਾਰੀਆਂ ਨੂੰ ਫੀਫਾ ਦੇ ਸਰਬੋਤਮ ਪੁਰਸ਼ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਫੁੱਟਬਾਲ ਦੀ ਵਿਸ਼ਵ ਸੰਸਥਾ ਨੇ ਇਸ ਦੀ ਜਾਣਕਾਰੀ ਦਿੱਤੀ। ਜੇਤੂਆਂ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ।

ਨਾਮਜ਼ਦ ਖਿਡਾਰੀਆਂ ’ਚ ਇਨ੍ਹਾਂ ਤਿੰਨ ਖਿਡਾਰੀਆਂ ਤੋਂ ਇਲਾਵਾ ਪਿਛਲੇ ਸਾਲ ਦੇ ਜੇਤੂ ਬਾਇਰਨ ਮਿਊਨਿਖ ਦੇ ਰਾਬਰਟ ਲੇਵਾਨਦੋਵਸਕੀ, ਮਾਨਚੈਸਟਰ ਸਿਟੀ ਦੇ ਕੇਵਿਨ ਡੀ ਬਰੂਨ, ਚੈਲਸੀ ਦੇ ਐਨਗੋਲੇ ਕਾਂਟੇ, ਜੋਰਗਿਨਹੋ, ਰੀਅਲ ਮੈਡਿ੍ਰਡ ਦੇ ਕਰੀਮ ਬੇਂਜੇਮਾ, ਬੋਰੂਸੀਆ ਡੋਰਟਮੁੰਡ ਦੇ ਸਟ੍ਰਾਈਕਰ ਐਰਲਿੰਗ ਹਾਲੈਂਡ ਤੇ ਪੀਐੱਸਜੀ ਦੇ ਕਾਇਲੀਏਨ ਐੱਮਬਾਪੇ ਤੇ ਨੇਮਾਰ ਵੀ ਸ਼ਾਮਲ ਹਨ।

ਮਹਿਲਾ ਪੁਰਸਕਾਰ ’ਚ ਮਹਿਲਾ ਸੁਪਰ ਲੀਗ ਦੀਆਂ ਖਿਡਾਰਨਾਂ ਦਾ ਦਬਦਬਾ ਰਿਹਾ ਤੇ ਆਰਸੇਨਲ ਦੀ ਵਿਵਿਆਨੇ ਮਿਏਡੇਮਾ, ਸਿਟੀ ਦੀ ਲੱਕੀ ਬ੍ਰਾਂਜ ਤੇ ਐਲੇਨ ਵ੍ਹਾਈਟ ਅਤੇ ਚੈਲਸੀ ਦੀ ਸੈਮ ਕੇਰ, ਮਾਗਡਾਲੇਨਾ ਐਰਿਕਸਨ, ਪੇਰਨਿਲੇ ਹਾਰਡਰ ਤੇ ਜੀ-ਸੋ-ਯੁਨ ਦਾਅਵੇਦਾਰਾਂ ’ਚ ਸ਼ਾਮਲ ਹਨ।

Related posts

BCCI ਨੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤਾ ਵੱਡਾ ਝਟਕਾ

On Punjab

ਰਾਸ਼ਟਰੀ ਖੇਡਾਂ ‘ਚ ਹਿੱਸਾ ਲੈਣਗੇ ਮੁਰਲੀ ਤੇ ਸਾਬਲੇ, ਗੁਜਰਾਤ ‘ਚ 29 ਸਤੰਬਰ ਤੋਂ ਸ਼ੁਰੂ ਹੋਣਗੇ ਮੁਕਾਬਲੇ

On Punjab

Exclusive Interview: ਗੋਲਡਨ ਬੁਆਏ ਨੀਰਜ ਚੋਪੜਾ ਬੋਲੇ- ਕਦੇ -ਕਦੇ ਕਮੀ ਵੀ ਬਣ ਜਾਂਦੀ ਹੈ ਵਰਦਾਨ,ਪ੍ਰਤਿਭਾ ਦੀ ਸ਼ਲਾਘਾ ਜ਼ਰੂਰੀ

On Punjab