PreetNama
ਫਿਲਮ-ਸੰਸਾਰ/Filmy

‘ਫੁਕਰੇ-3’ ਦੀ ਤਿਆਰੀ ਸ਼ੁਰੂ , ਨਵੇਂ ਕਿਰਦਾਰਾਂ ਦੀ ਹੋਵੇਗੀ ਐਂਟਰੀ

ਮੌਸਟ ਪੋਪੁਲਰ ਫ੍ਰੈਂਚਾਇਜ਼ੀ ‘ਫੁਕਰੇ’ ਦਾ ਤੀਸਰਾ ਭਾਗ ਫਲੋਰ ‘ਤੇ ਹੈ। ਇਸ ਫਿਲਮ ਦੀ ਸ਼ੂਟਿੰਗ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਹੈ। ਫਿਲਹਾਲ ਸ਼ੂਟ ਲਈ ਲੋਕੇਸ਼ਨ ਫਾਈਨਲ ਕੀਤੀ ਜਾ ਰਹੀ ਹੈ। ਮਤਲਬ ਕਿ ਫਿਲਮ ਦੀ ਪ੍ਰੀ-ਪ੍ਰੋਡਕਸ਼ਨ ‘ਤੇ ਕੰਮ ਚੱਲ ਰਿਹਾ ਹੈ।

ਕਿਹਾ ਜਾ ਰਿਹਾ ਕਿ ਫ਼ਿਲਮ ਦਾ 90 ਫ਼ੀਸਦ ਸ਼ੂਟ ਦਿੱਲੀ ‘ਚ ਹੋਵੇਗਾ ਤੇ ਬਾਕੀ ਦਾ 10 ਫ਼ੀਸਦ ਵਿਦੇਸ਼ ‘ਚ ਫਿਲਮਾਇਆ ਜਾਵੇਗਾ। ਫ਼ਰਹਾਨ ਅਖਤਰ ਤੇ ਰਿਤੇਸ਼ ਸਿਧਵਾਨੀ ਨੇ ਪਿਛਲੇ ਦੋ ਭਾਗ ਪ੍ਰੋਡਿਊਸ ਕੀਤੇ ਹਨ। ਤੀਸਰੇ ਭਾਗ ਨੂੰ ਰਿਤੇਸ਼ ਸਿਧਵਾਨੀ ਤਾਂ ਪ੍ਰੋਡਿਊਸ ਕਰਨਗੇ, ਪਰ ਫ਼ਰਹਾਨ ਅਖਤਰ ਨੂੰ ਲੈ ਕੇ ਸਸਪੈਂਸ ਬਣਿਆ ਹੋਈਆ ਹੈ।
ਰਿਚਾ ਚੱਢਾ, ਪੁਲਕਿਤ ਸਮਰਾਟ, ਮਨਜੋਤ ਸਿੰਘ, ਅਲੀ ਫ਼ਜ਼ਲ, ਵਰੁਣ ਸ਼ਰਮਾ ਤੇ ਪੰਕਜ ਤ੍ਰਿਪਾਠੀ ਦੇ ਨਾਲ-ਨਾਲ ਫੁਕਰੇ 3 ‘ਚ ਕੁਝ ਨਵੇਂ ਚਹਿਰੇ ਵੀ ਸ਼ਾਮਿਲ ਕੀਤੇ ਜਾਣਗੇ। ਇਸ ਫ੍ਰੈਂਚਾਇਜ਼ੀ ਦਾ ਪਹਿਲਾ ਭਾਗ ਸਾਲ 2013 ‘ਚ ਤੇ ਦੂਸਰਾ 2017 ‘ਚ ਰਿਲੀਜ਼ ਹੋਇਆ ਸੀ। ਹੁਣ ਇੰਤਜ਼ਾਰ ਹੈ ਇਸ ਦੇ ਤੀਸਰੇ ਭਾਗ ਦਾ ਜਿਸ ਦੀ ਰਿਲੀਜ਼ ਡੇਟ ਆਉਣੀ ਅਜੇ ਬਾਕੀ ਹੈ।

Related posts

ਆਰਟੀਕਲ 15′ ਦੇਖਣ ਆਏ ਸ਼ਾਹਰੁਖ ਸਣੇ ਕਈ ਵੱਡੇ ਸਿਤਾਰੇ

On Punjab

ਨੈਸ਼ਨਲ ਐਵਾਰਡ ਵਿਨਰ ਐਡੀਟਰ ਵਾਮਨ ਭੌਂਸਲੇ ਦਾ ਦੇਹਾਂਤ, 89 ਸਾਲ ਦੀ ਉਮਰ ‘ਚ ਲਿਆ ਆਖਿਰੀ ਸਾਹ

On Punjab

ਪਾਕਿ ਕਲਾਕਾਰਾਂ ‘ਤੇ ਚੜ੍ਹ ਰਿਹਾ ਤੁਰਕੀ ਸੀਰੀਜ਼ ਦਾ ਖੁਮਾਰ, ਫੈਨਸ ਵੱਲੋਂ ਬਣਾਇਆ ਗਿਆ ਬੁੱਤ

On Punjab