ਨਵੀਂ ਦਿੱਲੀ: ਰੇਲਵੇ ਸਟੇਸ਼ਨ ‘ਤੇ ਗਾਣਾ ਗਾ ਕੇ ਫੇਮਸ ਹੋਈ ਇੰਟਰਨੈੱਟ ਸੈਂਸੇਸ਼ਨ ਰਾਣੂ ਮੋਂਡਲ ਜਿਵੇਂ-ਜਿਵੇਂ ਫੇਮਸ ਹੁੰਦੀ ਜਾ ਰਹੀ ਹੈ, ਉਸ ਨੂੰ ਲੈ ਕੇ ਨਵੀਆਂ-ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਰਾਣੂ ਨੇ ਆਪਣੇ ਬਾਰੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਕਿ ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਰੇਲਵੇ ਸਟੇਸ਼ਨ ਤੋਂ ਖ਼ਰਾਬ ਹਾਲਤ ‘ਚ ਦਿਖਣ ਵਾਲੀ ਰਾਣੂ ਬਾਲੀਵੁੱਡ ਦਿੱਗਜ ਦੇ ਘਰ ਕੰਮ ਕਰ ਚੁੱਕੀ ਹੈ।
ਏਜੰਸੀ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਚੰਗੇ ਘਰ ਨਾਲ ਸਬੰਧ ਰੱਖਦੀ ਹੈ ਪਰ ਜਦੋਂ ਉਹ 6 ਮਹੀਨੇ ਦੀ ਸੀ ਤਾਂ ਆਪਣੇ ਮਾਂ-ਪਿਓ ਤੋਂ ਵੱਖ ਹੋ ਗਈ ਸੀ ਤੇ ਆਪਣੀ ਦਾਦੀ ਨਾਲ ਰਹਿੰਦੀ ਸੀ। ਇਸ ਤੋਂ ਬਾਅਦ ਉਸ ਦਾ ਵਿਆਹ ਪੱਛਮੀ ਬੰਗਾਲ ਦੇ ਮੁੰਡੇ ਨਾਲ ਉਸ ਦਾ ਵਿਆਹ ਹੋ ਗਿਆ ਜੋ ਫ਼ਿਰੋਜ਼ ਖ਼ਾਨ ਦੇ ਘਰ ਖਾਣਾ ਬਣਾਉਂਦਾ ਸੀ। ਇਸ ਕਰਕੇ ਉਹ ਵਿਆਹ ਤੋਂ ਬਾਅਦ ਬੰਗਾਲ ਤੋਂ ਮੁੰਬਈ ਆ ਗਈ।ਰਾਣੂ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਫ਼ਿਰੋਜ਼ ਖ਼ਾਨ ਦੇ ਘਰ ਕੰਮ ‘ਚ ਮਦਦ ਕਰਨ ਜਾਂਦੀ ਸੀ ਪਰ ਉਸ ਦੇ ਘਰ ਪ੍ਰੇਸ਼ਾਨੀਆਂ ਆ ਗਈਆਂ ਤੇ ਉਨ੍ਹਾਂ ਦੇ ਘਰ ਦੇ ਹਾਲਾਤ ਵਿਗੜ ਗਏ। ਉਸ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦੀ ਕਹਾਣੀ ਅਜਿਹੀ ਹੈ ਜਿਸ ‘ਤੇ ਫ਼ਿਲਮ ਬਣ ਸਕਦੀ ਹੈ।ਹੁਣ ਲੱਗਦਾ ਹੈ ਕਿ ਰਾਣੂ ਮੋਂਡਲ ਦੇ ਦਿਨ ਬਦਲ ਚੁੱਕੇ ਹਨ। ਉਹ ਕਾਫੀ ਫੇਮਸ ਹੋ ਚੁੱਕੀ ਹੈ ਤੇ ਹਰ ਕੋਈ ਉਸ ਨਾਲ ਕੰਮ ਕਰਨਾ ਚਾਹੁੰਦਾ ਹੈ। ਹਿਮੇਸ਼ ਰੇਸ਼ਮੀਆ ਨੇ ਆਪਣੇ ਫ਼ਿਲਮ ‘ਹੈੱਪੀ ਗਾਰਡੀ ਐਂਡ ਹੀਰ’ ਲਈ ਰਾਣੂ ਤੋਂ ਦੋ ਗਾਣੇ ਰਿਕਾਰਡ ਕਰਵਾਏ ਹਨ।