ਲਖਨਊ: ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਹੋਈ ਜ਼ਿਮਨੀ ਚੋਣ ਦੌਰਾਨ ਪੋਲਿੰਗ ਅਫਸਰ ਰੀਨਾ ਦਵੇਦੀ ਇੱਕ ਵਾਰ ਫੇਰ ਤੋਂ ਸੁਰਖੀਆਂ ‘ਚ ਹੈ। ਵਿਧਾਨ ਸਭਾ ਜ਼ਿਮਣੀ ਚੋਣਾਂ ‘ਚ ਉਸ ਦੀ ਡਿਊਟੀ ਲਖਨਊ ਦੇ ਕ੍ਰਿਸ਼ਨਾਨਗਰ ਦੇ ਮਹਾਨਗਰ ਇੰਟਰ ਕਾਲਜ ‘ਚ ਲੱਗੀ ਸੀ।
ਰੀਨਾ ਨੇ ਇੱਥੇ ਵੋਟਰਾਂ ਨਾਲ ਖੂਬ ਸੈਲਫੀਆਂ ਕਲਿੱਕ ਕੀਤੀਆਂ। ਰੀਨਾ ਦਵੇਦੀ ਲੋਕ ਸਭਾ ਚੋਣਾਂ 2019 ਦੌਰਾਨ ਪੀਲੀ ਸਾੜੀ ਪਾ ਚੋਣ ਡਿਊਟੀ ਕਰਦੇ ਸਮੇਂ ਕਾਫੀ ਫੇਮਸ ਹੋਈ ਸੀ। ਉਸ ਦਾ ਇਸ ਦੌਰਾਨ ਦਾ ਲੁੱਕ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।ਇਸ ਵਾਰ ਰੀਨਾ ਦਵੇਦੀ ਨੂੰ ਮਹਾਨਗਰ ਇੰਟਰ ਕਲਜ ‘ਚ ਚੋਣ ਡਿਊਟੀ ਮਿਲੀ। ਜਿੱਥੇ ਉਹ ਗੁਲਾਬੀ ਸਾੜੀ ਪਾ ਫੇਰ ਸੁਰਖੀਆਂ ‘ਚ ਆ ਗਈ ਹੈ। ਦੱਸ ਦਈਏ ਕਿ ਰੀਨਾ ਲਖਨਊ ਦੇ ਪੀੳਬਲਿਊਡੀ ਮਹਿਕਮੇ ‘ਚ ਜੂਨੀਅਰ ਸਹਾਇਕ ਦੇ ਅਹੁਦੇ ‘ਤੇ ਕੰਮ ਕਰਦੀ ਹੈ। ਉਹ ਦੇਵਰੀਆ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਰੀਨਾ ਦੇ ਕਈ ਟਿੱਕ-ਟੌਕ ਵੀਡੀਓ ਵੀ ਵਾਇਰਲ ਹੋਏ ਸੀ।