PreetNama
ਰਾਜਨੀਤੀ/Politics

ਫੇਸਬੁੱਕ ਤੇ ਇੰਸਟਾਗ੍ਰਾਮ ਨੇ ਹਟਾਈ ਰਾਹੁਲ ਗਾਂਧੀ ਦੀ ਪੋਸਟ, ਜਬਰ ਜਨਾਹ ਪੀੜਤਾ ਦੀ ਪਛਾਣ ਹੋ ਰਹੀ ਸੀ ਉਜਾਗਰ

ਫੇਸਬੁੱਕ ਤੇ ਇੰਸਟਾਗ੍ਰਾਮ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਇਤਰਾਜ਼ਯੋਗ ਪੋਸਟ ਹਟਾ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਦਿੱਲੀ ਜਬਰ ਜਨਾਹ ਕੇਸ ਦੀ ਪੀੜਤਾ ਦੀ ਪਛਾਣ ਉਜਾਗਰ ਕਰਨ ਵਾਲੀ ਤਸਵੀਰ ਸ਼ੇਅਰ ਕੀਤੀ ਸੀ। ਇਸ ਬਾਰੇ ‘ਚ ਨੈਸ਼ਨਲ ਕਮੀਸ਼ਨ ਆਫ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਯਾਨੀ ਐੱਨਸੀਪੀਸੀਆਰ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸੰਮਨ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਵੀ ਬਲਾਕ ਕਰ ਦਿੱਤਾ ਗਿਆ ਸੀ ਜੋ ਕਰੀਬ 7 ਦਿਨ ਦੇ ਹੰਗਾਮੇ ਤੋਂ ਬਾਅਦ ਸ਼ੁਰੂ ਹੋ ਗਿਆ ਸੀ। ਇਸ ਤੋਂ ਪਹਿਲਾਂ ਦ ਨੈਸ਼ਨਲ ਕਮਿਸ਼ਨ ਆਫ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਯਾਨੀ ਐੱਨਸੀਪੀਸੀਆਰ ਨੇ ਇਸੇ ਮਾਮਲੇ ‘ਚ ਫੇਸਬੁੱਕ ਇੰਡੀਆ ਨੂੰ ਸੰਮਨ ਜਾਰੀ ਕੀਤਾ ਸੀ। ਸੰਮਨ ਮੁਤਾਬਿਕ, ਫੇਸਬੁੱਕ ਇੰਡੀਆ ਦੇ ਮੁਖੀ ਸੱਤਿਆ ਯਾਦਵ ਨੂੰ 17 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੱਸ ਦੇਈਏ ਕਿ, ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਇਹ ਇਤਰਾਜ਼ਯੋਗ ਵੀਡੀਓ ਟਵਿੱਟਰ ‘ਤੇ ਪੋਸਟ ਕੀਤੀ ਸੀ। ਟਵਿੱਟਰ ਨੇ ਤਤਕਾਲ ਅਕਾਊਂਟ ਬਲਾਕ ਕਰ ਦਿੱਤਾ ਸੀ।

ਰਾਹੁਲ ਗਾਂਧੀ ਦੀ ਇਹ ਗਲਤੀ ਕਾਂਗਰਸ ਪਾਰਟੀ ਨੂੰ ਭਾਰੀ ਪੈ ਰਹੀ ਹੈ। ਰਾਹੁਲ ਦਾ ਟਵਿੱਟਰ ਅਕਾਊਂਟ ਬਲਾਕ ਹੋਣ ਤੋਂ ਬਾਅਦ ਪਾਰਟੀ ਦੇ ਕਈ ਆਗੂ ਆਪਣੇ ਸਾਬਕਾ ਪ੍ਰਧਾਨ ਦੇ ਸਮਰਥਨ ‘ਚ ਆਏ ਤੇ ਉੱਥੇ ਫੋਟੋ ਸ਼ੇਅਰ ਕੀਤੀ। ਨਤੀਜਾ ਇਹ ਹੋਇਆ ਕਿ ਉਨ੍ਹਾਂ ਸਾਰੇ ਆਗੂਆਂ ਨਾਲ ਹੀ ਕਾਂਗਰਸ ਪਾਰਟੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਵੀ ਬੰਦ ਹੋ ਗਿਆ ਸੀ।

Related posts

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਬੰਬ ਦੀ ਧਮਕੀ, ਸੁਰੱਖਿਆ ਵਧਾਈ

On Punjab

Delhi Unlock News : ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਰੈਸਟੋਰੈਂਟ ਤੇ ਮਾਲ, ਵੀਕਲੀ ਮਾਰਕੀਟ ਖੁੱਲ੍ਹਣ ਦੀ ਵੀ ਮਿਲੀ ਇਜਾਜ਼ਤ

On Punjab

PM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲ

On Punjab