43.45 F
New York, US
February 4, 2025
PreetNama
ਫਿਲਮ-ਸੰਸਾਰ/Filmy

ਫੈਨਜ਼ ਨੇ ਇਸ ਅਮਰੀਕੀ ਰੈਫਰ ਦੇ ਮੱਥੇ ‘ਚੋਂ ਖਿੱਚ ਲਿਆ 175 ਕਰੋੜ ਦਾ ਹੀਰਾ, ਖ਼ੂਨ ਦੇ ਨਾਲ ਵਾਇਰਲ ਹੋਈਆਂ ਤਸਵੀਰਾਂ

 ਫੇਮਸ ਅਮਰੀਕੀ ਰੈਪਰ ਲਿਲ ਉਰਜੀ ਵਰਟ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ‘ਚ ਰਹਿੰਦੇ ਹਨ। ਉਜੀ ਉਸ ਵੇਲੇ ਸਭ ਤੋਂ ਜ਼ਿਆਦਾ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਆਪਣੇ ਵੱਖਰੀ ਤਰ੍ਹਾਂ ਦੇ ਸੋਗ ਦੇ ਕਾਰਨ ਆਪਣੇ ਮੱਥੇ ‘ਚ ਜੜਿਆ ਬੇਸ਼ਕੀਮਤੀ ਹੀਰਾ ਜੜਵਾਇਆ ਸੀ। ਉਨ੍ਹਾਂ ਆਪਣੇ ਮੱਥੇ ‘ਤੇ ਗੁਲਾਬੀ ਰੰਗ ਦਾ 2.4 ਕਰੋੜ ਡਾਲਰ ਯਾਨੀ ਕਰੀਬ 175 ਕਰੋੜ ਰੁਪਏ ਦਾ ਹੀਰਾ ਜੜਵਾਇਆ ਸੀ। ਇਸ ਗੱਲ ਤੋਂ ਲਿਲ ਉਜੀ ਵਰਟ ਕਾਫੀ ਚਰਚਾ ‘ਚ ਆ ਗਏ ਸਨ। ਉੱਥੇ ਹੀ ਹੁਣ ਉਨ੍ਹਾਂ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਦਾ ਖੁਲਾਸਾ ਕੀਤਾ ਹੈ। ਲਿਲ ਉਜੀ ਨੇ ਪੋਸਟ ਸ਼ੇਅਰ ਕਰ ਕੇ ਦੱਸਿਆ ਕਿ ਇਕ ਫੈਸਟ ਦੌਰਾਨ ਫੈਨਜ਼ ਦੀ ਭੀੜ ‘ਚੋਂ ਇਕ ਫੈਨ ਨੇ ਉਨ੍ਹਾਂ ਦੇ ਮੱਥੇ ‘ਚੋਂ ਡਾਇਮੰਡ ਕੱਢ ਦਿੱਤਾ ਸੀ। ਇੱਥੇ ਦੇਖੋ ਲਿਲ ਉਜੀ ਵਰਟ ਦੀ ਹੈਰਾਨ ਕਰ ਦੇਣ ਵਾਲੀ ਤਸਵੀਰ..

ਲਿਲ ਉਜੀ ਵਰਟ ਨੂੰ ਲੈ ਕੇ ਹਾਲ ਹੀ ‘ਚ DARK_KILROY ਨਾਂ ਦੇ ਇਕ ਟਵਿੱਟਰ ਅਕਾਊਂਟ ‘ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਮਿਰਰ ‘ਚ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਮੱਥੇ ‘ਤੇ ਪਿੰਕ ਡਾਇਮੰਡ ਦਿਸ ਰਿਹਾ ਹੈ। ਉੱਥੇ ਹੀ ਦੂਸਰੀ ਤਸਵੀਰ ‘ਚ ਪਿੰਕ ਡਾਇਮੰਡ ਦੇ ਨਾਲ ਹੀ ਉਨ੍ਹਾਂ ਦੇ ਮੱਥੇ ‘ਚੋਂ ਖ਼ੂਨ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਟਵੀਟ ‘ਚ ਲਿਖਿਆ ਗਿਆ ਹੈ, ‘ਰੈਪਰ ਲਿਲ ਉਜੀ ਵਰਟ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਮੱਥੇ ‘ਚੋਂ ਇਕ ਹੀਰਾ ਕੱਢ ਦਿੱਤਾ। ਪਰਫਾਰਮੈਂਸ ਦੌਰਾਨ ਜਿਵੇਂ ਹੀ ਰੈਪਰ ਮੰਚ ਤੋਂ ਫੈਨਜ਼ ਦੀ ਭੀੜ ‘ਚ ਕੁੱਦੇ, ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਮੱਥੇ ‘ਚ ਲੱਗਾ 24 ਮਿਲੀਅਨ ਡਾਲਰ ਕਰੀਬ 175 ਕਰੋੜ ਦਾ ਡਾਇਮੰਡ ਕੱਢ ਦਿੱਤਾ।’

ਤੁਹਾਨੂੰ ਦੱਸ ਦੇਈਏ ਕਿ ਲਿਲ ਉਜੀ ਵਰਟ ਨੇ ਇਕ ਵਾਰ ਫਿਰ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਹੀਰਾ ਜੜੀ ਨਜ਼ਰ ਆਏ ਸਨ। ਉਨ੍ਹਾਂ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਕਈ ਫੈਨਜ਼ ਇਸ ਗੱਲ ਤੋਂ ਹੈਰਾਨ ਸਨ ਕਿ ਵਰਟ ਨੇ ਅਜਿਹਾ ਕਿਉਂ ਕੀਤਾ? ਸਾਯਮਰ ਬਾਇਸਿਲ ਵਰਟ ਨੇ ਆਪਣੇ ਫਾਲੋਅਰਜ਼ ਨੂੰ ਦੱਸਿਆ ਸੀ ਕਿ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਾਲ 2017 ਤੋਂ ਪੇਮੈਂਟ ਕਰ ਰਹੇ ਹਨ। ਉਨ੍ਹਾਂ ਆਪਣੇ ਇਸ ਪਿੰਕ ਡਾਇਮੰਡ ਦਾ ਬੀਮਾ ਵੀ ਕਰਵਾਇਆ ਹੋਇਆ ਹੈ।

Related posts

Kareena Kapoor : ਜਦੋਂ ਆਪਣੇ ਸ਼ੂਟਿੰਗ ਸੈੱਟ ‘ਤੇ ਕਰੀਨਾ ਕਪੂਰ ਨੂੰ ਆ ਗਏ ਸੀ ਚੱਕਰ, ਪ੍ਰੈਗਨੈਂਸੀ ਦੌਰਾਨ ਜਵਾਬ ਦੇ ਗਈ ਸੀ ਹਿੰਮਤ

On Punjab

ਐਕਸੀਡੈਂਟ ਤੋਂ ਬਾਅਦ ਅਜਿਹੀ ਹੋਈ ਸ਼ਬਾਨਾ ਦੀ ਹਾਲਤ, ਡਰਾਈਵਰ ‘ਤੇ ਕੇਸ ਦਰਜ

On Punjab

‘Khatron ke Khiladi’ ਸੀਜ਼ਨ-10 ਨੂੰ ਮਿਲਿਆ ਵਿਨਰ

On Punjab