Army Chopper Force Lands: ਨਵੀਂ ਦਿੱਲੀ: ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤੀ ਸੈਨਾ ਦੇ ਐਡਵਾਂਸ ਲਾਈਟ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ । ਉਸ ਸਮੇ ਹੈਲੀਕਾਪਟਰ ਵਿੱਚ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਸਵਾਰ ਸਨ, ਪਰ ਇਸ ਲੈਂਡਿੰਗ ਤੋਂ ਬਾਅਦ ਜਨਰਲ ਰਣਬੀਰ ਸਮੇਤ ਸਾਰੇ ਯਾਤਰੀ ਸੁਰੱਖਿਅਤ ਹਨ । ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟਰ ਦੀ ਕ੍ਰੈਸ਼ ਲੈਂਡਿੰਗ ਕਰਵਾਈ ਗਈ ਹੈ ।
ਇਸ ਸਬੰਧੀ ਜਾਣਕਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਹੀ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਸ ਸਮੇ ਹੈਲੀਕਾਪਟਰ ਵਿੱਚ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨਾਲ 2 ਪਾਇਲਟ ਤੇ 7 ਮੈਂਬਰੀ ਚਾਲਕ ਦਲ ਮੌਜੂਦ ਸੀ । ਉਨ੍ਹਾਂ ਦੱਸਿਆ ਕਿ ਇਸ ਲੈਂਡਿੰਗ ਤੋਂ ਬਾਅਦ ਫਿਲਹਾਲ ਸਾਰੇ ਲੋਕ ਸੁਰੱਖਿਅਤ ਹਨ ।
ਦੱਸ ਦਈਏ ਕਿ ਰਣਬੀਰ ਸਿੰਘ ਸਰਜੀਕਲ ਸਟ੍ਰਾਈਕ ਦੇ ਹੀਰੋ ਹਨ । 29 ਸਤੰਬਰ, 2019 ਨੂੰ ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦੇ ਪਨਾਹਗਾਹ ਪਾਕਿਸਤਾਨ ਨੂੰ ਐਲਓਸੀ ਪਾਰ ਮੂੰਹਤੋੜ ਜਵਾਬ ਦਿੱਤਾ ਸੀ । ਜਿਸ ਕਾਰਨ 29 ਸਤੰਬਰ ਨੂੰ ਭਾਰਤ ਦੇ ਇਤਿਹਾਸ ਵਿੱਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਚੁੱਕੇ ਕਦਮ ਦੇ ਗਵਾਹ ਵਜੋਂ ਯਾਦ ਕੀਤਾ ਜਾਂਦਾ ਹੈ ।