PreetNama
ਰਾਜਨੀਤੀ/Politics

ਬਕਰੀਦ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਜਾਨਵਰਾਂ ਦੀ ਕੁਰਬਾਨੀ ਦੇਣ ‘ਤੇ ਲਾਈ ਪਾਬੰਦੀ

ਜੰਮੂ ਕਸ਼ਮੀਰ (Jammu & Kashmir) ‘ਚ ਪ੍ਰਸ਼ਾਸਨ ਨੇ ਬਕਰੀਦ ਦੇ ਮੌਕੇ ਗਊਵੰਸ਼ ਸਮੇਤ ਕਈ ਜਾਨਵਰਾਂ ਦੀ ਕੁਰਬਾਨੀ (Ban on Sacrifice Animals) ਦੇਣ ‘ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਕਿ ਗਊਵੰਸ਼, ਊਠਾਂ ਜਾਂ ਹੋਰ ਜਾਨਵਰਾਂ ਦੀ ਨਾਜਾਇਜ਼ ਹੱਤਿਆ ਜਾਂ ਕੁਰਬਾਨੀ ਨੂੰ ਰੋਕਣਾ ਚਾਹੀਦਾ ਹੈ।’ ਪਸ਼ੂਆਂ ਦੇ ਕਲਿਆਣ ਲਈ ਬਣੇ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਇਹ ਰੋਕ ਲਗਾਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਾਨਵਰਾਂ ਦੀ ਕੁਰਬਾਨੀ ਉੱਪਰ ਮੁਕੰਮਲ ਬੈਨ ਲਗਾਇਆ ਗਿਆ ਹੈ ਜਾਂ ਫਿਰ ਗਊਵੰਸ਼ ਤੇ ਕੁਝ ਹੋਰ ਪਸ਼ੂਆਂ ਨੂੰ ਲੈ ਕੇ ਵੀ ਇਹ ਹੁਕਮ ਦਿੱਤਾ ਗਿਆ ਹੈ

ਬਕਰੀਦ ‘ਤੇ ਵੱਡੇ ਪੱਧਰ ‘ਤੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਨੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰ ਮੰਤਰਾਲੇ ਤੇ ਭਾਰਤ ਸਰਕਾਰ ਦੇ ਪਸ਼ੂ ਕਲਿਾਣ ਬੋਰਡ ਵੱਲੋਂ ਸੂਬੇ ਨੂੰ ਨਾਜਾਇਜ਼ ਢੰਗ ਨਾਲ ਜਾਨਵਰਾਂ ਦੀ ਕੁਰਬਾਨੀ ਨੂੰ ਰੋਕਣ ਸਬੰਧੀ ਇਕ ਪੱਤਰ ਲਿਖਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਬਕਰੀਦ ਮੌਕੇ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੱਡੀ ਗਿਣਤੀ ‘ਚ ਕੁਰਬਾਨੀ ਲਈ ਜਾਨਵਰਾਂ ਦੀ ਹੱਤਿਆ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ‘ਤੇ ਪਸ਼ੂ ਕਲਿਆਣ ਬੋਰਡ ਆਫ ਇੰਡੀਆ ਨੇ ਸਾਰੀਆਂ ਇਹਤਿਆਤੀ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਹੈ।

Related posts

ਕਿੰਨਾ ਖ਼ਤਰਨਾਕ ਹੈ ਐੱਨ. ਐੱਸ. ਏ. ਧਾਰਾ ਦਾ ਕਾਨੂੰਨ

On Punjab

ਪੀਐਮ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੀ ਬਲੀ ਚੜ੍ਹਣਗੇ ਪੰਜਾਬ ਦੇ ਅਫਸਰ, ਸੀਐਮ ਭਗਵੰਤ ਲਵੇਗੀ ਸਖਤ ਐਕਸ਼ਨ

On Punjab

PM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲ

On Punjab