PreetNama
ਖਾਸ-ਖਬਰਾਂ/Important News

ਬਕਿੰਘਮ ਪੈਲੇਸ ਨੇ ਕੀਤਾ ਮਹਾਰਾਣੀ ਦੇ ਕਾਰਜਕਾਲ ਦੀ ‘ਪਲੇਟਿਨ ਜੁਬਲੀ’ ਦੇ ਪ੍ਰੋਗਰਾਮਾਂ ਦਾ ਐਲਾਨ

ਬਰਤਾਨੀਆ ਦੇ ਬਕਿੰਘਮ ਪੈਲੇਸ ਨੇ ਜੂਨ 2022 ‘ਚ ਮਹਾਰਾਣੀ ਐਲਿਜ਼ਾਬੈਥ ਪ੍ਰੋਗਰਾਮ ਦੀ 70ਵੀਂ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮਾਂ ਬਾਰੇ ਬੁੱਧਵਾਰ ਨੂੰ ਜਾਣਕਾਰੀ ਜਨਤਕ ਕੀਤੀ। ਪ੍ਰੋਗਰਾਮ ਮੁਤਾਬਕ ਇਸ ਦੇ ਚਲਦਿਆਂ ਚਾਰ ਦਿਨਾਂ ਦੇ ਪ੍ਰੋਗਰਾਮ ਦੌਰਾਨ ਹਫ਼ਤੇ ਦੀਆਂ ਛੁੱਟੀਆਂ ਹੋਣਗੀਆਂ। ਲੰਡਨ ‘ਚ ਬਕਿੰਘਮ ਪੈਲੇਸ ‘ਚ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ‘ਚ ਵਿਸ਼ਵ ਭਰ ਦੇ ਨਾਮੀ ਸਿਤਾਰੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਕੁਝ ਹੋਰ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ।ਅਗਲੇ ਸਾਲ 95 ਸਾਲ ਦੀ ਹੋਣ ਜਾਰੀ ਐਲਿਜ਼ਾਬੈਥ ਪਲੇਟਿਨਮ ਜੁਬਲੀ ਮਨਾਉਣ ਵਾਲੀ ਬਰਤਾਨੀਆ ਦੀ ਪਹਿਲੀ ਮਹਾਰਾਣੀ ਹੋਵੇਗੀ। 6 ਫਰਵਰੀ 1952 ਨੂੰ 25 ਸਾਲ ਦੀ ਉਮਰ ‘ਚ ਉਹ ਬਰਤਾਨੀਆ ਦੀ ਮਹਾਰਾਣੀ ਬਣੀ ਸੀ। ਬਕਿੰਘਮ ਪੈਲੇਸ ਨੇ ਇਕ ਬਿਆਨ ‘ਚ ਕਿਹਾ ਮਹਾਰਾਣੀ ਐਲਿਜਾਬੈਥ ਦੇ ਕਾਰਜਕਾਲ ਦੀ 70ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਦੋ ਜੂਨ ਤੋਂ ਪੰਜ ਤਕ ਪੂਰੇ ਬਰਤਾਨੀਆ ਦੇ ਲੋਕ ਮਿਲ ਕੇ ਇਸ ਇਤਿਹਾਸਕ ਮੌਕਾ ਦਾ ਜਸ਼ਨ ਮਨਾਉਣ ਦਾ ਮੌਕਾ ਪ੍ਰਾਪਤ ਕਰਨਗੇ।

Related posts

Democracy in Hong Kong : ਅਮਰੀਕਾ ਸਮੇਤ 21 ਦੇਸ਼ਾਂ ਨੇ ਹਾਂਗਕਾਂਗ ਦੀ ਅਖ਼ਬਾਰ ਨੂੰ ਬੰਦ ਕਰਨ ਦਾ ਕੀਤਾ ਵਿਰੋਧ

On Punjab

ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 170 ਤੱਕ ਪੁੱਜੀ

On Punjab

ਦੁਬਈ ‘ਚ ਭਾਰਤੀ ਨੇ ਕੀਤਾ ਨੇਕ ਕੰਮ, ਫਸੇ ਲੋਕਾਂ ਨੂੰ ਘਰ ਭੇਜਣ ਲਈ ਖਰੀਦੀਆਂ ਟਿਕਟਾਂ

On Punjab