47.34 F
New York, US
November 21, 2024
PreetNama
ਖਾਸ-ਖਬਰਾਂ/Important News

ਬਗਦਾਦੀ ਦੇ ਉਤਰਾਧਿਕਾਰੀ ਦਾ ਵੀ ਅੰਤ, ਟਰੰਪ ਨੇ ਕੀਤੀ ਪੁਸ਼ਟੀ !

Trump Claim Abu Bakral Baghdadi Number : ਵਾਸ਼ਿੰਗਟਨ : ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਟਵੀਟ ਕਰ ਕੇ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਉਆਨੀ ਕਿ ISIS ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੇ ਉਤਰਾਧਿਕਾਰੀ ਨੂੰ ਅਮਰੀਕੀ ਸੈਨਿਕਾਂ ਨੇ ਖ਼ਤਮ ਕਰ ਦਿੱਤਾ ਹੈ ।

ਹਾਲਾਂਕਿ ਇਸ ਮਾਮਲੇ ਵਿੱਚ ਟਰੰਪ ਵੱਲੋਂ ਉਸ ਵਿਅਕਤੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਬਾਰੇ ਵਧੇਰੇ ਜਾਣਕਾਰੀ ਦਿੱਤੀ ਗਈ ਹੈ । ਇਸ ਮਾਮਲੇ ਵਿੱਚ ਸੋਮਵਾਰ ਨੂੰ ਅਮਰੀਕਾ ਵੱਲੋਂ ਆਈਐਸ ਦੇ ਬੁਲਾਰੇ ਤੇ ਜੇਹਾਦੀ ਸਮੂਹ ਦੇ ਉੱਚ ਪੱਧਰੀ ਸ਼ਖਸੀਅਤ ਅਬੂ ਅਲ-ਹਸਨ ਅਲ-ਮੁਹਾਜ਼ੀਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ।

ਜ਼ਿਕਰਯੋਗ ਹੈ ਕਿ ਅਬੂ ਬਕਰ ਅਲ-ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ISIS ਦੇ ਨਵੇਂ ਮੁਖੀ ਥਾਪੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ । ਜਿਸ ਵਿੱਚ ਸੱਦਾਮ ਹੁਸੈਨ ਦੀ ਫ਼ੌਜ ਵਿੱਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਨਵਾਂ ISIS ਮੁਖੀ ਥਾਪਿਆ ਗਿਆ ਸੀ । ਸੱਦਾਮ ਹੁਸੈਨ ਦਾ ਸੱਜਾ ਹੱਥ ਰਹੇ ਹਾਜੀ ਅਬਦੁੱਲ੍ਹਾ ਤੇ ਮਸ਼ਹੂਰ ਕਰਦਸ਼ ਨੂੰ ਬਗ਼ਦਾਦੀ ਨੇ ISIS ਦੇ ਕਥਿਤ ਮੁਸਲਿਮ ਮਾਮਲਿਆਂ ਦਾ ਵਿਭਾਗ ਚਲਾਉਣ ਲਈ ਖ਼ੁਦ ਚੁਣਿਆ ਸੀ ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਅਬੂ ਬਕਰ ਅਲ ਬਗਦਾਦੀ ਨੂੰ ਮਾਰ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਟਰੰਪ ਨੇ ਦੱਸਿਆ ਸੀ ਕਿ ਇਸ ਆਪਰੇਸ਼ਨ ਨੂੰ ਅਮਰੀਕੀ ਸਪੈਸ਼ਲ ਫੋਰਸਸ ਨੇ ਅੰਜ਼ਾਮ ਦਿੱਤਾ ਗਿਆ ਹੈ ।

ਉੱਤਰ ਪੱਛਮੀ ਸੀਰੀਆ ਦੇ ਇਡਲਿਬ ਵਿੱਚ ਹੋਏ ਇਸ ਆਪਰੇਸ਼ਨ ਦੌਰਾਨ ਬਗਦਾਦੀ ਨੂੰ ਅਮਰੀਕੀ ਫ਼ੌਜ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਸੀ । ਇਸ ਦੌਰਾਨ ਅਮਰੀਕੀ ਆਰਮੀ ਦੇ ਖੂੰਖਾਰ ਕੁੱਤੇ ਉਸਦੇ ਪਿੱਛੇ ਦੌੜ ਰਹੇ ਸੀ । ਜਦੋਂ ਬਗਦਾਦੀ ਨੂੰ ਆਪਣੀ ਮੌਤ ਨਜ਼ਰ ਆਉਣ ਲੱਗੀ ਤਾਂ ਕੁੱਤਿਆਂ ਦਾ ਸ਼ਿਕਾਰ ਬਣਨ ਦੀ ਬਜਾਏ ਉਸਨੇ ਆਪਣੇ ਵਿਸਫੋਟਕ ਜੈਕੇਟ ਨਾਲ ਖੁਦ ਨੂੰ ਉਡਾ ਲਿਆ ਸੀ ।

Related posts

ਕੰਗਾਲ ਹੋਇਆ ਪਾਕਿਸਤਾਨ, ਕਿੱਦਾਂ ਮੋੜੇਗਾ 2.44 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ; ਸਿਰਫ਼ ਇੰਨੇ ਦਿਨ ਬਾਕੀ

On Punjab

ਅਮਰੀਕਾ ਦੀਆਂ ਸੜਕਾਂ ਤੇ ਦੇਖਣ ਨੂੰ ਮਿਲੀ ਦਹਿਸ਼ਤ, 25 ਸ਼ਹਿਰਾਂ ‘ਚ ਲਗਿਆ ਕਰਫਿਊ

On Punjab

US Travel Advisory: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਜਾਣੋਂ ਵਰਜਿਆ, ਖ਼ਤਰੇ ਬਾਰੇ ਟਰੈਵਲ ਐਡਵਾਈਜ਼ਰੀ ਜਾਰੀ

On Punjab