45.18 F
New York, US
November 24, 2024
PreetNama
ਸਮਾਜ/Social

ਬਗਦਾਦ ‘ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ‘ਚ ISIS ਵੱਲੋਂ ਕੀਤੇ ਹਮਲੇ ‘ਚ ਅੱਠ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚ 6 ਸੁਰੱਖਿਆ ਕਰਮੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਤੋਂ ਕਰੀਬ 200 ਕਿਲੋਮੀਟਰ ਦੂਰ ਜਿਹਾਦੀਆਂ ਨੇ ਇਕ ਵਿਸਫੋਟ ਕੀਤਾ ਤੇ ਸੁਰੱਖਿਆ ਬਲਾਂ ‘ਤੇ ਅੰਧਾਧੁੰਦ ਗੋਲ਼ੀਆਂ ਚਲਾਈਆਂ ਹਨ।

ਸਾਲ 2017 ਦੇ ਅੰਤ ‘ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ ‘ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ। ਇਸ ਤੋਂ ਬਾਅਦ ਇਰਾਕ ਦੀ ਸੁਰੱਖਿਆ ਹਾਲਾਤ ‘ਚ ਸੁਧਾਰ ਹੋਇਆ ਹੈ। ਹਾਲਾਂਕਿ, ਆਈਐਸ ਦੇ ਬਚੇ ਹੋਏ ਅੱਤਵਾਦੀ ਉਦੋਂ ਤੋਂ ਸ਼ਹਿਰੀ ਇਲਾਕਿਆਂ, ਰੇਗਿਸਤਾਨ ਤੇ ਬੀਹੜ ਇਲਾਕਿਆਂ ‘ਚ ਚਲੇ ਗਏ ਹਨ। ਸੁਰੱਖਿਆ ਬਲਾਂ ਅਤੇ ਨਾਗਰਿਕਾਂ ਖਿਲਾਫ ਲਗਾਤਾਰ ਛਾਪਾਮਾਰ ਹਮਲੇ ਕਰ ਰਹੇ ਹਨ। ਇਸ ਮਹੀਨੇ ਇਰਾਕੀ ਸੁਰੱਖਿਆ ਬਲਾਂ ਨੇ ਸਲਾਓਦੀਨ ਪ੍ਰਾਂਤ ‘ਚ ਇਕ ਪਹਾੜੀ ਇਲਾਕੇ ‘ਚ ਇਸਲਾਮਿਕ ਸਟੇਟ ਦੇ ਅੱਤਵਾਦੀ ਸਮੂਹ ਖਿਲਾਫ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਹੈ।
ਇਰਾਕ ‘ਚ ਲਗਾਤਾਰ ਹੋ ਰਹੇ ਆਈਐਸ ਹਮਲੇ

ਇਰਾਕ ‘ਚ ਲਗਾਤਾਰ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਹਨ। ਚਾਰ ਦਿਨ ਪਹਿਲਾਂ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜ਼ੋਨ ‘ਚ ਘੱਟੋ ਘੱਟ ਦੋ ਰਾਕੇਟ ਦਾਗੇ ਗਏ ਸਨ। ਰਾਕੇਟ ਗ੍ਰੀਨ ਜ਼ੋਨ ‘ਚ ਡਿੱਗੇ, ਜਿੱਥੇ ਇਰਾਕ ਸਰਕਾਰ ਦਾ ਕਾਰਜਕਾਲ ਹੈ ਤੇ ਇੱਥੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਦੂਤਾਵਾਸ ਵੀ ਸਥਿਤ ਹਨ।

Related posts

ਟੁੱਟਣ ਕੰਢੇ ਆ ਖੜ੍ਹਦੇ ਝੂਠੀ ਬੁਨਿਆਦ ਤੇ ਬਣੇ ‘ਪਵਿੱਤਰ’ ਰਿਸ਼ਤੇ…

Pritpal Kaur

ਵੱਡੀ ਖ਼ਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ, ਜਾਣੋ ਪੈਰੋਕਾਰਾਂ ਦੇ ਨਾਂ ਕੀ ਸੰਦੇਸ਼ ਭੇਜਿਆ…

On Punjab

ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ’ਤੇ ਮਕਬੂਜ਼ਾ ਕਸ਼ਮੀਰ ਕਰ ਰਿਹਾ ਪੜਤਾਲ

On Punjab