PreetNama
ਖਾਸ-ਖਬਰਾਂ/Important News

ਬਗੈਰ ਮਰਦਾਂ ਦੇ ਪੁਲਾੜ ‘ਚ ਪਹੁੰਚਿਆਂ ਦੋ ਔਰਤਾਂ ਨੇ ਕੀਤਾ ਸਪੇਸਵੌਕ

ਨਵੀਂ ਦਿੱਲੀ: ਅਮਰੀਕਾ ਸਪੇਸ ਏਜੰਸੀ ਨਾਸਾ ਦੀ ਦੋ ਮਹਿਲਾ ਪੁਲਾੜ ਯਾਤਰੀਆਂ, ਕ੍ਰਿਸਟੀਨਾ ਕੋਚ ਅਤੇ ਜੇਸੀਕਾ ਮੇਰ ਨੇ ਬਗੈਰ ਮਰਦਾਂ ਦੇ ਪੁਲਾੜ ਯਾਤਰਾ ‘ਚ ਸਪੇਸਵੌਕ ਕਰਕੇ ਇਤਿਹਾਸ ਰਚਿਆ ਹੈ। ਇਨ੍ਹਾਂ ਦੋਵਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਹਰ ਸੱਤ ਘੰਟੇ 17 ਮਿੰਟ ਗੁਜ਼ਾਰੇ। ਇਸ ਦੌਰਾਨ ਉਨ੍ਹਾਂ ਨੇ ਫੇਲ ਹੋ ਚੁੱਕੇ ਪਾਵਰ ਕੰਟ੍ਰੋਲ ਯੂਨਿਟ ਨੂੰ ਬਦਲਣ ਦਾ ਕੰਮ ਕੀਤਾ।
ਨਾਸਾ ਮੁਤਾਬਕ ਕ੍ਰਿਸਟੀਨਾ ਕੋਚ ਇਸ ਤੋਂ ਪਹਿਲਾਂ ਵੀ ਚਾਰ ਵਾਰ ਸਪੇਸਵੌਕ ਕਰ ਚੁੱਕੀ ਹੈ, ਪਰ ਜੇਸੀਕਾ ਮੇਰ ਲਈ ਇਹ ਪਹਿਲਾ ਮੌਕਾ ਸੀ। ਜੇਸੀਕਾ ਸਪੇਸਵੌਕ ਕਰਨ ਵਾਲੀ 15ਵੀਂ ਮਹਿਲਾ ਬਣ ਗਈ ਹੈ। ਦੱਸ ਦਈਏ ਕਿ ਕ੍ਰਿਸਟੀਨਾ ਇੱਕ ਇਲੈਕਟ੍ਰੋਨਿਕ ਇੰਜੀਨੀਅਰ ਹੈ ਜਦਕਿ ਜੇਸਿਕਾ ਕੋਲ ਮਰੀਨ ਬਾਈਓਲੋਜ਼ੀ ‘ਚ ਡਾਕਟ੍ਰੇਟ ਦੀ ਡਿਗਰੀ ਹੈ। ਦੋਵਾਂ ਸ਼ੁੱਕਰਵਾਰ ਨੂੰ ਨਾਸਾ ਦਾ ਸਪੇਸਸੂਟ ਪਾ ਕੇ ਭਾਰਤੀ ਸਮਾਨੁਸਾਰ 5:03 ਵਜੇ ਬਾਹਰ ਨਿਕਲੀਆਂ।
ਨਾਸਾ ਨੇ ਮਾਰਚ ‘ਚ ਐਲਾਨ ਕੀਤਾ ਸੀ ਕਿ ਕ੍ਰਿਸਟੀਨਾ ਕੋਚ ਆਪਣੀ ਸਾਥੀ ਐਨ ਮੈਕਲੇਨ ਨਾਲ ਅਜਿਹਾ ਸਪੇਸਵੌਕ ਕਰੇਗੀ ਜਿਸ ‘ਚ ਕਈ ਆਦਮੀ ਨਹੀ ਹੋਵੇਗਾ। ਪਰ ਮੈਕਲੇਨ ਦੇ ਲਈ ਮੀਡੀਅਮ ਸਾਈਜ਼ ਦਾ ਸੂਟ ਨਹੀ ਹੋਣ ਕਾਰਨ ਉਸ ਨੂੰ ਸਪੇਸਵੌਕ ਕੈਂਸਿਲ ਰਕਨਾ ਪਿਆ ਸੀ।
ਸਪੇਸਵੌਕ ਕਰਨ ਵਾਲੀ ਪਹਿਲੀ ਪੁਲਾੜ ਮਹਿਲਾ ਰਸ਼ੀਆ ਦੇ ਸਵੇਤਲਾਨਾ ਸਾਵਿਤਕਿਆ ਸੀ। ਜਿਸ ਨੇ 25 ਜੁਲਾਈ 1984 ਨੂੰ ਸਪੇਸ ਸਟੇਸ਼ਨ ਤੋਂ ਬਾਹਰ 3 ਘੰਟੇ 35 ਮਿੰਟ ਸਪੇਸਵੌਕ ਕੀਤੀ ਸੀ।

Related posts

ਜੋ ਲੋਕ ਰਾਤ ਨੂੰ 5 ਘੰਟੇ ਤੋਂ ਘੱਟ ਸੌਂਦੇ ਨੇ, ਸਾਵਧਾਨ ਰਹੋ, ‘ਸਾਇਲੈਂਟ ਕਿਲਰ’ ਬੀਮਾਰੀ ਭਵਿੱਖ ‘ਚ ਬਣ ਸਕਦੀ ਹੈ ਵੱਡਾ ਖ਼ਤਰਾ

On Punjab

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅਸਤੀਫੇ ਤੋਂ ਬਾਅਦ ਸਿਆਸਤ ਗਰਮਾਈ, ਜਾਣੋ ਰੇਸ ‘ਚ ਕੌਣ-ਕੌਣ ਅੱਗੇ

On Punjab

6 ਸਾਲ ਦੇ ਬੱਚੇ ਨੇ 2 ਘੰਟਿਆਂ ‘ਚ ਮਾਰੇ 3 ਹਜ਼ਾਰ ਡੰਡ, ਇਨਾਮ ‘ਚ ਮਿਲੇਗਾ ਘਰ

On Punjab