ਬਚਪਨ ‘ਚ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਾਏ ਜਾਂਦੇ ਹਨ। ਹੁਣ ਇਕ ਨਵੀਂ ਖੋਜ ‘ਚ ਸਾਹਮਣੇ ਆਇਆ ਹੈ ਕਿ ਬਚਪਨ ‘ਚ ਲੱਗੇ ਇਨ੍ਹਾਂ ਟੀਕਿਆਂ ਨਾਲ ਕੋਰੋਨਾ ਸੰਕ੍ਰਮਣ ‘ਚ ਸੁਰੱਖਿਆ ਮਿਲਦੀ ਹੈ। ਇਹੀ ਨਹੀਂ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਲਾਏ ਜਾਣ ਵਾਲੇ ਟੀਕੇ ਕੋਰੋਨਾ ‘ਚ ਵੀ ਪ੍ਰਭਾਵੀ ਹੋ ਸਕਦੇ ਹਨ। ਇਨ੍ਹਾਂ ਟੀਕਿਆਂ ਨਾਲ ਕੋਰੋਨਾ ਦੇ ਭਿਆਨਕ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।ਇਹ ਖੋਜ ਹਾਵਰਡ ਮੈਡੀਕਲ ਸਕੂਲ ‘ਚ ਕੀਤੀ ਗਈ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਆਮ ਤੌਰ ‘ਤੇ ਬਚਪਨ ‘ਚ ਮੀਜਲਸ-ਮੰਮਪਸ-ਰੁਬੇਲਾ ਦੇ ਟੀਕੇ ਲਾਏ ਜਾਂਦੇ ਹਨ। ਇਸ ਨਾਲ ਹੀ ਹਰ ਦਸ ਸਾਲ ‘ਚ ਟਿਟਨੈੱਸ-ਡਿਪਥੀਰੀਆ-ਪਰਟਸਿਸ ਦੇ ਟੀਕੇ ਵੀ ਲੱਗਦੇ ਹਨ। ਕੋਰੋਨਾ ਮਹਾਮਾਰੀ ਦੌਰਾਨ ਇਨ੍ਹਾਂ ਟੀਕੇ ਲੱਗੇ ਲੋਕਾਂ ‘ਚ ਕੋਰੋਨਾ ਦਾ ਪ੍ਰਭਾਵ ਘੱਟ ਦੇਖਿਆ ਗਿਆ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੀ ਇਹ ਟੀਕੇ ਕੋਰੋਨਾ ਸੰਕ੍ਰਮਣ ਤੋਂ ਬਚਾਉਣ ‘ਚ ਵੀ ਸਹਾਇਤਾ ਕਰਦੇ ਹਨ ਜਾਂ ਨਹੀਂ। ਖੋਜ ਲਈ ਅਮਰੀਕਾ ‘ਚ 75 ਹਜ਼ਾਰ ਕੋਰੋਨਾ ਸੰਕ੍ਰਮਿਤਾਂ ਲੋਕਾਂ ਦੇ ਡਾਟਾ ਦਾ ਅਧਿਐਨ ਕੀਤਾ ਗਿਆ। ਇਹ ਖੋਜ 8 ਮਾਰਚ 2020 ਤੋਂ 31 ਮਾਰਚ 2021 ਤਕ ਚੱਲੀ।
ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਐਮਐਮਆਰ ਦਾ ਟੀਕਾ ਲੱਗ ਚੁੱਕਾ ਸੀ ਅਜਿਹੇ ‘ਚ 38 ਫੀਸਦੀ ਤਕ ਕੋਰੋਨਾ ਸੰਕ੍ਰਮਣ ਤੋਂ ਬਾਅਦ ਹਸਪਤਾਲ ਜਾਣ ‘ਚ ਕਮੀ ਦੇਖੀ ਗਈ। ਇਹੀ ਸਥਿਤੀ ਟੀਡੀਪੀ ਟੀਕਾ ਲੱਗਣ ਤੋਂ ਬਾਅਦ ਲੋਕਾਂ ‘ਚ ਦੇਖਣ ਨੂੰ ਮਿਲੀ। ਹਾਵਰਡ ਮੈਡੀਕਲ ਸਕੂਲ ਦੀ ਸੀਨੀਅਰ ਵਿਗਿਆਨੀ ਤਾਨਿਆ ਮਾਯਾਦਾਸ ਨੇ ਦੱਸਿਆ ਕਿ ਇਹ ਟੀਕੇ ਕੋਰੋਨਾ ਵੈਕਸੀਨ ਦਾ ਬਦਲ ਨਹੀਂ ਹੈ ਪਰ ਇਨ੍ਹਾਂ ਨਾਲ ਕੋਰੋਨਾ ਦੇ ਭਿਆਨਕ ਅਸਰ ‘ਚ ਪ੍ਰਭਾਵੀ ਸੁਰੱਖਿਆ ਮਿਲ ਸਕਦੀ ਹੈ।