33.49 F
New York, US
February 6, 2025
PreetNama
ਸਮਾਜ/Social

ਬਜਟ ਤੋਂ ਪਹਿਲਾਂ ‘ਬੂਸਟਰ ਡੋਜ਼’ ਦੇਣ ਦੀ ਤਿਆਰੀ

ਕੋਰੋਨਾ ਮਹਾਮਾਰੀ ਦੀ ਮਾਰ ਤੋਂ ਅਰਥਚਾਰੇ ਨੂੰ ਬਾਹਰ ਕੱਢਣ ਦੇ ਸਾਫ਼ ਸੰਕੇਤਾਂ ਨੂੰ ਸਰਕਾਰ ਮੌਕੇ ਵਿਚ ਤਬਦੀਲ ਕਰਨ ਦਾ ਯਤਨ ਕਰ ਰਹੀ ਹੈ। ਰਫ਼ਤਾਰ ਫੜਦੇ ਅਰਥਚਾਰੇ ਨੂੰ ‘ਬੂਸਟਰ ਡੋਜ਼’ ਦੇ ਰੂਪ ਵਿਚ ਵਿੱਤ ਮੰਤਰਾਲਾ ਬਜਟ ਤੋਂ ਪਹਿਲਾਂ ਹੀ ਇਕ ਹੋਰ ਪੈਕੇਜ ਦੇਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਵਿਚ ਘਰੇਲੂ ਮੰਗ ਵਧਾਉਣ ‘ਤੇ ਜ਼ੋਰ ਰਹੇਗਾ। ਇਸ ਦਾ ਐਲਾਨ ਛੇਤੀ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰ ਸਕਦੇ ਹਨ। ਵਿੱਤ ਮੰਤਰਾਲੇ ਵਿਚ ਆਰਥਿਕ ਮਾਮਲਿਆਂ ਦੇ ਸਕੱਤਰ ਤਰੁਣ ਬਜਾਜ ਨੇ ਇਹ ਜਾਣਕਾਰੀ ਦਿੱਤੀ। ਬਜਾਜ ਨੇ ਕਿਹਾ, ‘ਅਰਥਚਾਰੇ ਦੇ ਕਈ ਖੇਤਰਾਂ ਵੱਲੋਂ ਉਤਸ਼ਾਹਿਤ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਭ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੈਂ ਤਰੀਕ ਤਾਂ ਨਹੀਂ ਦਸ ਸਕਦਾ ਪਰ ਵਿੱਤ ਮੰਤਰੀ ਛੇਤੀ ਹੀ ਇਸ ਬਾਰੇ ਐਲਾਨ ਕਰਨਗੇ।’ ਬਜਾਜ ਇਕ ਪ੍ਰਰੋਗਰਾਮ ਦੇ ਸਿਲਸਿਲੇ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਬਜਾਜ ਨੇ ਅਰਥਚਾਰੇ ਦੀ ਮੌਜੂਦਾ ਸਥਿਤੀ ਨੂੰ ਕਾਫ਼ੀ ਸਕਾਰਾਤਮਕ ਦੱਸਦਿਆਂ ਕਿਹਾ ਕਿ ਕਈ ਵੱਡੇ ਸੁਧਾਰਾਂ ਦੇ ਲੱਛਣ ਦਿਖਾਈ ਦੇ ਰਹੇ ਹਨ। ਬੈਂਕਾਂ ਦੇ ਕ੍ਰੈਡਿਟ ਵਿਚ ਵੀ ਵਾਧਾ ਹੋ ਰਿਹਾ ਹੈ। ਅਕਤੂਬਰ ਵਿਚ ਬੈਂਕ ਕ੍ਰੈਡਿਟ ਵਿਚ 5.8 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਸਤੰਬਰ ਵਿਚ ਇਹ ਦਰ 5.3 ਫ਼ੀਸਦੀ ਸੀ। ਇਹੀ ਸਥਿਤੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਹੈ। ਅਪ੍ਰਰੈਲ ਤੋਂ ਅਗਸਤ ਦਰਮਿਆਨ ਦੇਸ਼ ਵਿਚ 35.73 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ ਹੈ ਜੋ ਪਿਛਲੇ ਸਾਲ ਦੀ ਏਸੇ ਮਿਆਦ ਦੇ ਮੁਕਾਬਲੇ 13 ਫ਼ੀਸਦੀ ਜ਼ਿਆਦਾ ਹੈ। ਦੇਸ਼ ਕੋਲ ਹੁਣ 560 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਦਾ ਭੰਡਾਰ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ। ਕੋਰੋਨਾ ਦੇ ਬਾਵਜੂਦ ਭਾਰਤ ਵਿਚ ਵਿਕਾਸ ਕਰਨ ਦੀ ਜੋ ਸਮਰੱਥਾ ਹੈ ਉਸ ‘ਤੇ ਕੋਈ ਅਸਰ ਨਹੀਂ ਪਿਆ। ਦੱਸਣਯੋਗ ਹੈ ਕਿ ਕੋਰੋਨਾ ਕਾਰਨ ਦੇਸ਼ ਦੇ ਅਰਥਚਾਰੇ ‘ਤੇ ਪੈਣ ਵਾਲੇ ਮਾੜੇ ਅਸਰ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਹੁਣ ਤਕ ਦੋ ਪੈਕੇਜ ਦੇ ਚੁੱਕੀ ਹੈ।

Related posts

ਅਮਰੀਕੀ ਮਾਹਿਰ ਦਾ ਵੱਡਾ ਦਾਅਵਾ, ਕੋਰੋਨਾ ਨਾਲ ਨਜਿੱਠਣ ਲਈ ਅੱਧੀ ਪ੍ਰਭਾਵੀ ਵੈਕਸੀਨ ਵੀ ਕਾਫ਼ੀ

On Punjab

ਅਮਰੀਕਾ ਵਿਚ 24 ਘੰਟਿਆਂ ਵਿਚ 61 ਹਜ਼ਾਰ ਨਵੇਂ ਕੇਸ, ਟਰੰਪ ਦੀ ਰੈਲੀ ਤੋਂ ਬਾਅਦ ਯੂਐਸ ਵਿੱਚ ਕੋਵਿਡ-19 ਕੇਸ ਵਧੇ

On Punjab

ਪਾਕਿਸਤਾਨ: ਮਾਰਬਲ ਖਦਾਨ ‘ਚ ਹਾਦਸਾ, 10 ਲੋਕਾਂ ਦੀ ਮੌਤ

On Punjab