Budge Session Haryana: ਅੱਜ ਵਿਧਾਨ ਸਭਾ ਪੰਜਾਬ ਵਿਚ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦਾ ਬਜਟ ਪੇਸ਼ ਹੋ ਰਿਹਾ ਹੈ। ਜਿਥੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਈ ਅਹਿਮ ਐਲਾਨ ਕੀਤੇ, ਉਥੇ ਹਰਿਆਣੇ ਦੇ ਮੁੱਖ ਮੰਤਰੀ ਨੇ ਪਾਸਪੋਰਟ ਨਾਲ ਸੰਬੰਧਿਤ ਇਕ ਅਹਿਮ ਐਲਾਨ ਕਰਕੇ ਵਿਦਿਆਰਥੀਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਖੱਟਰ ਦਾ ਕਹਿਣਾ ਹੈ ਕਿ ਬਜਟ ਚਾਰ ਟੀਚਿਆਂ – ਸਿੱਖਿਆ, ਸਿਹਤ, ਸੁਰੱਖਿਆ ਅਤੇ ਸਵੈ-ਨਿਰਭਰਤਾ ਦੀ ਪ੍ਰਾਪਤੀ ਲਈ ਤਿਆਰ ਕੀਤਾ ਗਿਆ ਹੈ।
ਜਿਹੜੇ ਵਿਦਿਆਰਥੀ ਆਪਣੇ ਡਿਗਰੀ ਕੋਰਸ ਦੇ ਅੰਤਮ ਸਾਲ ਵਿਚ ਹਨ , ਉਨ੍ਹਾਂ ਨੂੰ ਪਾਸਪੋਰਟ ਮੁਫਤ ਵਿਚ ਮੁਹਈਆ ਕਰਵਾਇਆ ਜਾਵੇਗਾ। ਇਸ ਦੇ ਪਿੱਛੇ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀ, ਆਪਣੇ ਡਿਗਰੀ ਕੋਰਸਾਂ ਦੇ ਪੂਰਾ ਹੋਣ ‘ਤੇ ਵਿਦੇਸ਼ਾਂ ਵਿਚ ਨੌਕਰੀ ਦੇ ਮੌਕੇ ਲੱਭ ਸਕਦੇ ਹਨ। ਖੱਟਰ ਨੇ ਐਲਾਨ ਕੀਤਾ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਯੂਨੀਵਰਸਿਟੀਜ਼ ਤੇ ਕਾਲਜਾਂ ਦੇ ਸਾਰੇ ਹੋਸਟਲਾਂ ‘ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 20 ਫ਼ੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ।
ਮੌਜੂਦਾ ‘ਚ ਹਰਿਆਣਾ ਦੇ ਸਾਰੇ ਅਦਾਰਿਆਂ ‘ਚ 4.71 ਲੱਖ ਲੜਕੀਆਂ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਗ੍ਰੈਜੂਏਸ਼ਨ ਪੱਧਰ ਤਕ ਦੀਆਂ ਵਿਦਿਆਰਥੀਆਂ ਤੋਂ ਕੋਈ ਵੀ ਟਿਊਸ਼ਨ ਫੀਸ ਨਹੀਂ ਲਈ ਜਾਵੇਗੀ। ਉੱਥੇ ਹੀ ਪੋਸਟ ਗ੍ਰੈਜੂਏਸ਼ਨ ਪੱਧਰ ਤਕ ਸਾਰੇ ਅਦਾਰਿਆਂ ‘ਚ 1 ਲੱਖ, 80 ਹਜ਼ਾਰ ਰੁਪਏ ਤਕ ਨੂੰ ਸਾਲਾਨਾ ਆਮਦਨ ਵਾਲੇ ਗ਼ਰੀਬ ਪਰਿਵਾਰਾਂ ਦੀਆਂ ਵਿਦਿਆਰਥਣਾਂ ਤੋਂ ਪ੍ਰਦੇਸ਼ ਦੇ ਕਿਸੇ ਵੀ ਕਾਲਜ ਤੇ ਯੂਨੀਵਰਸਿਟੀ ‘ਚ ਟਿਊਸ਼ਨ ਫੀਸ ਨਹੀਂ ਲਈ ਜਾਵੇਗੀ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਰਡ ਦੀ ਪ੍ਰੀਖਿਆ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਆਰ ਓ ਲਗਾਏ ਜਾਣਗੇ। ਹਰਿਆਣਾ ਸਰਕਾਰ 116 ਨਵੇਂ ਮਾਡਲ ਸਕੂਲ ਖੋਲ੍ਹੇਗੀ। ਸਰਕਾਰ ਪੇਂਡੂ ਖੇਤਰਾਂ ਵਿੱਚ ਅੰਗਰੇਜ਼ੀ-ਮਾਧਿਅਮ ਵਾਲੇ ਸਕੂਲ ਖੋਲ੍ਹਣ ਦੀ ਵੀ ਯੋਜਨਾ ਬਣਾ ਰਹੀ ਹੈ।