ਬਟਾਲਾ: ਬੀਤੇ ਦਿਨ ਸ਼ਾਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ‘ਚ ਇੱਕ ਪਟਾਖਾ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ ਜਿਸ ‘ਚ ਹੁਣ ਤਕ 23 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ‘ਚ ਵਧੇਰੇ ਗਿਣਤੀ ਮਜ਼ਦੂਰਾਂ ਦੀ ਹੈ। ਕੱਲ੍ਹ ਤੋਂ ਜਾਰੀ ਰਾਹਤ ਕਾਰਜ ਸਵੇਰੇ ਪੂਰਾ ਹੋ ਗਿਆ ਹੈ ਅਤੇ ਘਟਨਾ ਵਾਲੀ ਥਾਂ ‘ਤੇ ਫੋਰੈਂਸਿਕ ਟੀਮ ਵੀ ਮੌਜੂਦ ਹੈ।
ਧਮਾਕੇ ‘ਚ ਮਾਰੇ ਗਏ 21 ਲੋਕਾਂ ਦੀ ਪਛਾਣ ਹੋ ਗਈ ਹੈ। ਹਸਪਤਾਲ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ ‘ਚ ਚਾਰ ਫੈਕਟਰੀ ਮਾਲਕ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਮਲਬੇ ਦੀ ਜਾਂਚ ਕਰੇਗੀ।
ਜਿਸ ਸਮੇਂ ਧਮਾਕਾ ਹੋਇਆ ਉਸ ਦੀ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ ਜਿਸ ‘ਚ ਨਾਲ ਦੀ ਦੁਕਾਨਾਂ ਨੂੰ ਵੀ ਕਾਪੀ ਨੁਕਸਾਨ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾਲ ਦੇ ਕੰਪਿਊਟਰ ਸੈਂਟਰ ਵੀ ਬੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ। ਉਨ੍ਹਾਂ ਨੇ ਬਲਾਸਟ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮਦਦ ਦਾ ਐਲਾਨ ਕੀਤਾ ਹੈ।
ਪ੍ਰਸਾਸ਼ਨ ਦਾ ਕਹਿਣਾ ਹੈ ਕਿ ਬੇਸ਼ੱਕ ਰੈਸਕਿਊ ਅਪ੍ਰੇਸ਼ਨ ਖ਼ਤਮ ਹੋ ਗਿਆ ਪਰ ਫੇਰ ਵੀ ਇੱਕ ਵਾਰ ਫੇਰ ਉਹ ਮਲਬੇ ਦੀ ਜਾਂਚ ਕਰਨਗੇ। ਦੱਸ ਦਈਏ ਕਿ ਜਿਸ ਫੈਕਟਰੀ ‘ਚ ਧਮਾਕਾ ਹੋਇਆ ਹੈ ਉਸ ਦੇ ਮਾਲਕ ਦਾ ਘਰ ਫੇਕਟਰੀ ਦੇ ਪਿੱਛੇ ਹੀ ਸੀ। ਪਟਾਖਾ ਫੈਕਟਰੀ ਮਾਲਕ ਨੇ ਲਾਈਸੈਂਸ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਕੋਲ ਲਾਈਸੈਂਸ ਹੈ ਜਾ ਨਹੀ ਇਹ ਪ੍ਰਸਾਸ਼ਨ ਨੂੰ ਪਤਾ ਵੀ ਨਹੀ।