ਨਵੀਂ ਦਿੱਲੀ: ਕਾਲਰ ‘ਤੇ ਚਾਰ ਸਿਤਾਰੇ, ਮੋਢੇ ‘ਤੇ ਪਾਕੇਟ ‘ਤੇ ਝੁਲਦੀ ਰੱਸੀ ਤੇ ਫੌਲਾਦੀ ਛਾਤੀ ‘ਤੇ ਲਟਕਦਾ ਵੀਰ ਚੱਕਰ ਮੈਡਲ, ਮੋਢੇ ‘ਤੇ ਲੱਗਿਆ ਬੈਚ ਤੇ ਦਿਲ ‘ਚ ਦੇਸ਼ ਭਗਤੀ ਦਾ ਜਜ਼ਬਾ। ਕੋਈ ਹੀ ਭਾਰਤੀ ਨੌਜਵਾਨ ਅਜਿਹਾ ਹੋਵੇਗਾ ਜੋ ਇਸ ਡ੍ਰੈੱਸ ਦੇ ਸੁਫਨੇ ਨਹੀਂ ਵੇਖਦਾ ਹੋਵੇਗਾ। ਇਹ ਸਭ ਹੁੰਦਾ ਹੈ ਥਲ ਸੈਨਾ ਮੁਖੀ ‘ਚ, ਜਿਸ ਕੋਲ ਹੁੰਦੀ ਹੈ ਦੇਸ਼ ਭਰ ਦੀ ਸਾਰੀ ਆਰਮੀ ਦੀ ਕਮਾਂਡ।
ਪਰ ਇਹ ਸਭ ਹਾਸਲ ਕਰਨਾ ਵੀ ਸੌਖਾ ਨਹੀਂ। ਇਸ ਲਈ ਮੁਸ਼ਕਲ ਟ੍ਰੇਨਿੰਗ, ਫੌਲਾਦੀ ਛਾਤੀ, ਕਾਮਯਾਬ ਰਣਨੀਤੀਕਾਰ ਤੇ ਆਪਣੇ ਹੌਸਲਿਆਂ ਨਾਲ ਦੁਸ਼ਮਣਾਂ ਦੇ ਆਤਮਵਿਸ਼ਵਾਸ਼ ਨੂੰ ਢਹਿ-ਢੇਰੀ ਕਰਨ ਵਾਲਾ ਸੈਨਾ ਦਾ ਅਧਿਕਾਰੀ ਹੀ ਇਸ ਅਹੁਦੇ ਤਕ ਪਹੁੰਚ ਸਕਦਾ ਹੈ। ਨੈਸ਼ਨਲ ਡਿਫੈਂਸ ਅਕਾਦਮੀ ਤੇ ਕੰਬਾਇੰਡ ਡਿਫੈਂਸ ਸਰਵਿਸਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਕੋਈ ਅਫਸਰ ਜਨਰਲ ਦੇ ਅਹੁਦੇ ਤਕ ਪਹੁੰਚ ਸਕਦਾ ਹੈ ਜੋ ਇਸ ਅਹੂਦੇ ਤਕ ਪਹੁੰਚਦਾ ਹੈ, ਉਹ ਥਲ ਸੈਨਾ ਮੁਖੀ ਬਣਦਾ ਹੈ।
ਐਨਡੀਐਫ ਤੇ ਸੀਏਡੀਐਸ ਦੀ ਸਖ਼ਤ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਿੱਧੇ ਤੌਰ ‘ਤੇ ਸੈਨਾ ‘ਚ ਅਫਸਰ ਰੈਂਕ ਦੀ ਬਹਾਲੀ ਹੁੰਦੀ ਹੈ। ਭਾਰਤੀ ਸੈਨਾ ‘ਚ ਕਮਿਸ਼ਨ ਅਧਿਕਾਰੀ ਦੀ ਸਭ ਤੋਂ ਪਹਿਲੀ ਪੋਸਟ ਹੁੰਦੀ ਹੈ- ਲੈਫਟੀਨੈਂਟ। ਜੇਕਰ ਲੈਫਟੀਨੈਂਟ ਦਾ ਕੰਮ ਚੰਗਾ ਰਹਿੰਦਾ ਹੈ ਤਾਂ ਉਸ ਨੂੰ ਤਰੱਕੀ ਦੇ ਕੇ ਕੈਪਟਨ ਬਣਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਮੇਜਰ ਦਾ ਅਹੁਦਾ ਮਿਲਦਾ ਹੈ। ਇਸ ਸਿਲਸਿਲੇ ਨੂੰ ਬਰਕਾਰਰ ਰੱਖਦੇ ਹੋਏ ਵਾਰੀ ਆਉਂਦੀ ਹੈ ਲੈਫਟੀਨੈਂਟ ਕਰਨਲ ਦੀ। ਫੇਰ ਤਰੱਕੀ ਮਿਲਣ ਤੋਂ ਬਾਅਦ ਕਰਨਲ ਤੇ ਫੇਰ ਬ੍ਰਿਗੇਡੀਅਰ ਬਣਾਇਆ ਜਾਂਦਾ ਹੈ। ਇਹ ਵੀ ਕਾਫੀ ਵੱਡਾ ਅਹੁਦਾ ਹੈ।
ਬ੍ਰਿਗੇਡੀਅਰ ਤੋਂ ਬਾਅਦ ਮੇਜਰ ਜਨਰਲ ਦਾ ਅਹੁਦਾ ਹੈ। ਫੇਰ ਦੂਜਾ ਵੱਡਾ ਅਹੁਦਾ ਹੈ ਲੈਫਟੀਨੈਂਟ ਜਨਰਲ ਦਾ। ਇਸ ਤੋਂ ਬਾਅਦ ਇੱਕ ਹੀ ਪੋਸਟ ਬਚਦੀ ਹੈ ਤੇ ਉਹ ਹੈ ਜਨਰਲ ਜਾਂ ਸੈਨਾ ਮੁਖੀ ਦੀ। ਜੋ ਸਭ ਤੋਂ ਕਾਬਲ ਅਫਸਰ ਨੂੰ ਦਿੱਤੀ ਜਾਂਦੀ ਹੈ ਪਰ ਸੈਨਾ ਦੇ ਅਧਿਕਾਰੀਆਂ ਦੇ ਰੈਂਕ ਤੋਂ ਸਾਫ਼ ਹੈ ਕਿ ਐਨਡੀਏ ਤੇ ਸੀਏਡੀਐਸ ਪਾਸ ਕਰਨ ਵਾਲਾ ਹਰ ਅਧਿਕਾਰੀ ਸੈਨਾ ਮੁਖੀ ਬਣਨ ਦੀ ਲਾਈਨ ‘ਚ ਖੜ੍ਹਾ ਹੋ ਸਕਦਾ ਹੈ।