ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਪਤਨੀ ਕੈਰੀ ਜੌਨਸਨ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਲੰਡਨ ਦੇ 10 ਡਾਊਨਿੰਗ ਸਟ੍ਰੀਟ ’ਚ ਜਨਮ ਲੈਣ ਵਾਲਾ ਇਸ ਜੋੜੇ ਦਾ ਦੂਜਾ ਬੱਚਾ ਹੈ। ਹਾਲਾਂਕਿ ਬਿ੍ਰਟੇਨ ਦੇ 170 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਮੌਜੂਦਾ ਪ੍ਰਧਾਨ ਮੰਤਰੀ ਦਾ ਇਹ ਪੰਜਵਾ ਬੱਚਾ ਹੈ। ਜੋੜੇ ਦੀ ਤਰਜਮਾਨ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਜੌਨਸਨ ਨੇ ਲੰਡਨ ਦੇ ਹਸਪਤਾਲ ’ਚ ਸਵੇਰੇ ਹੀ ਇਕ ਬੱਚੀ ਨੂੰ ਜਨਮ ਦਿੱਤਾ ਹੈ. ਮਾਂ ਤੇ ਬੱਚੀ ਦੋਵੇਂ ਹੀ ਸਿਹਤਮੰਦ ਹਨ। ਉਨ੍ਹਾਂ ਨੇ ਰਾਸ਼ਟਰੀ ਸਿਹਤ ਸੇਵਾ (ਐੱਨਐੱਚਐੱਸ) ਦੇ ਜਣੇਪਾ ਵਿਭਾਗ ਦਾ ਬਿਹਤਰੀਨ ਸੇਵਾਵਾਂ ਲਈ ਧੰਨਵਾਦ ਕੀਤਾ ਹੈ। ਪਿਛਲੇ ਸਾਲ ਅਪ੍ਰੈਲ ’ਚ ਵਿਲਫਰਡ ਜੌਨਸਨ ਦੇ ਜਨਮ ਲੈਮ ਤੋਂ ਬਾਅਦ 57 ਸਾਲਾ ਪ੍ਰਧਾਨ ਮੰਤਰੀ ਜੌਨਸਨ ਦੀ ਇਹ ਸੱਤਵੀਂ ਔਲਾਦ ਹੈ। ਕੈਰੀ ਜੌਨਸਨ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਇਸ ਗੱਲ ਦੀ ਪਹਿਲੀ ਵਾਰ ਜੁਲਾਈ ’ਚ ਇੰਸਟਾਗ੍ਰਾਮ ਪੋਸਟ ਜ਼ਰੀਏ ਦਿੱਤੀ ਗਈ ਸੀ।
ਪੀਐੱਮ ਜੌਨਸਨ ਨੇ ਇਸੇ ਸਾਲ ਮਈ ’ਚ ਵੈਸਮਿਨੀਸਟਰ ਕੈਥੇਡਿ੍ਰਲ ’ਚ 33 ਸਾਲਾ ਕੈਰੀਸਾਈਮੰਡਸ ਨਾਲ ਵਿਆਹ ਕੀਤਾ ਸੀ। ਇਹ ਪੀਐੱਮ ਜੌਨਸਨ ਦਾ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਮੂਲ ਦੀ ਪਤਨੀ ਮਰੀਨਾ ਵ੍ਹੀਲਰ ਨੂੰ ਤਲਾਕ ਦਿੱਤਾ ਸੀ ਜਿਨ੍ਹਾਂ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ। ਉਨ੍ਹਾਂ ਨੂੰ ਇਕ ਬੱਚਾ ਸਾਬਕਾ ਪ੍ਰੇਮਿਕਾ ਤੇ ਆਰਟ ਕੰਸਲਟੈਂਟ ਹੇਲਨ ਮੈਕਟਾਇਰ ਤੋਂ ਵੀ ਹੈ। ਹਾਲਾਂਕਿ ਉਨ੍ਹਾਂ ਨੇ ਆਪਮੀ ਪਹਿਲੀ ਪਤਨੀ ਏਲੇਗ੍ਰਾ ਮੋਸਟਓਵੇਨ ਤੋਂ ਇਕ ਵੀ ਬੱਚਾ ਨਹੀਂ ਹੈ।
ਜੌਨਸਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਨੇ ਮਈ, 2000 ’ਚ ਆਪਣੇ ਪੁੱਤਰ ਲਿਓ ਨੂੰ ਜਨਮ ਦਿੱਤਾ ਸੀ। ਈਸੇ ਤਰ੍ਹਾਂ 10 ਡਾਊਨਿੰਗ ਸਟ੍ਰੀਟ ’ਚ ਸਾਲ 2010 ’ਚ ਪੀਐੱਮ ਕੈਮਰੁਨ ਤੇ ਉਨ੍ਹਾਂ ਦੀ ਪਤਨੀ ਸਾਮੰਥਾ ਨੂੰ ਧੀ ਫਲੋਰੰਸ ਹੋਈ ਸੀ। ਜਦਕਿ 19ਵੀਂ ਸਦੀ ’ਚ ਲਾਰਡ ਜੌਨ ਰਸੇਲ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਉਨ੍ਹਾਂ ਦੀ ਸੰਤਾਨ ਹੋਈ ਸੀ।