ਹਾਲੀਵੁੱਡ ਅਦਾਕਾਰ ਅਤੇ ਅਮਰੀਕਨ ਟੀਵੀ ਪਰਸਨੈਲਿਟੀ ਨਿਕੋਲ ਰਿਚੀ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ ਹੈ। ਵਜ੍ਹਾ ਉਸ ਦੀ ਕੋਈ ਫਿਲਮ ਜਾਂ ਬੋਲਡ ਫੋਟੋ ਨਹੀਂ ਬਲਕਿ ਕੁਝ ਅਜਿਹਾ ਸੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ ਨਿਕੋਲ ਰਿਚੀ ਨੇ ਹਾਲ ਹੀ ਵਿਚ ਆਪਣਾ 40ਵਾਂ ਜਨਮ ਦਿਨ ਮਨਾਇਆ ਹੈ। ਇਸ ਦੌਰਾਨ ਉਨ੍ਹਾਂ ਨਾਲ ਇਕ ਅਜੀਬੋ ਗਰੀਬ ਘਟਨਾ ਵਾਪਰੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ ਹੈ।
ਹੋਇਆ ਇਹ ਕਿ ਨਿਕੋਲ ਆਪਣੇ 40ਵੇਂ ਜਨਮ ਦਿਨ ’ਤੇ ਕੇਕ ਕੱਟ ਰਹੀ ਸੀ। ਇਸ ਦੌਰਾਨ ਜਦੋਂ ਉਹ ਕੇਕ ਕੱਟਣ ਲਈ ਹੇਠਾਂ ਝੁਕੀ ਤਾਂ ਕੇਕ ਵਿਚ ਲੱਗੀ ਮੋਮਬੱਤੀਆਂ ਨਾਲ ਉਸ ਦੇ ਵਾਲਾਂ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਨਿਕੋਲ ਕੁਝ ਸਮਝ ਪਾਉਂਦੀ ਅੱਗ ਵੱਧ ਗਈ ਅਤੇ ਉਸ ਦੀ ਸਕਿਨ ਤਕ ਪਹੁੰਚ ਗਈ। ਘਟਨਾ ਵੇਲੇ ਨਿਕੋਲ ਦੇ ਵਾਲ ਖੁੱਲ੍ਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਨਿਕੋਲ ਨੂੰ ਇਹ ਵੇਖ ਕੇ ਪ੍ਰਸ਼ੰਸਕ ਬਹੁਤ ਪਰੇਸ਼ਾਨ ਹਨ ਅਤੇ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹੋ। ਕੁਝ ਉਸਨੂੰ ‘ਜਲਦੀ ਠੀਕ ਹੋਵੋ’ ਅਤੇ ਕੁਝ ਹੋਰ ਲਿਖ ਰਹੇ ਹਨ। ਨਿਕੋਲ ਆਪਣਾ ਜਨਮਦਿਨ ਬਹੁਤ ਹੀ ਸਾਦੇ ਢੰਗ ਨਾਲ ਮਨਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਅਦਾਕਾਰਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਬਰਥ ਡੇ ਸੈਲੀਬ੍ਰੇਸ਼ਨ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ, ਪਰ ਇਸ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਅਤੇ ਉਸਦੇ ਵਾਲਾਂ ਨੂੰ ਅੱਗ ਲੱਗ ਗਈ। ਨਿਕੋਲ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਇਹ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਨਿਕੋਲ ਰਿਚੀ ਨੂੰ ਕੁਝ ਨਹੀਂ ਹੋਇਆ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ- ‘ਹੁਣ ਤੱਕ 40 ਵਾਂ ਸਾਲ ਲੱਗ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸਦੇ ਬਹੁਤ ਸਾਰੇ ਪ੍ਰਸ਼ੰਸਕ ਅਤੇ ਦੋਸਤ ਟਿੱਪਣੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਿਕੋਲ ਰਿਚੀ ਰਿਐਲਿਟੀ ਸੀਰੀਜ਼ ਦਿ ਸਿੰਪਲ ਲਾਈਫ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਈ, ਇਹ ਰਿਐਲਿਟੀ ਸ਼ੋਅ 2003 ਤੋਂ 2007 ਤੱਕ ਚੱਲਿਆ।