70.83 F
New York, US
April 24, 2025
PreetNama
ਸਿਹਤ/Health

ਬਰਸਾਤ ਦਾ ਮਜ਼ਾ ਫੀਕਾ ਨਾ ਕਰ ਦੇਵੇ ਇਹ ਬਿਮਾਰੀਆਂ, ਇੰਝ ਵਰਤੋਂ ਸਾਵਧਾਨੀ

ਜਲੰਧਰ : ਬਾਰਸ਼ ਦਾ ਮੌਸਮ ਆਉਂਦੇ ਹੀ ਦਿਲ ਖੁਸ਼ ਹੋ ਜਾਂਦਾ ਹੈ ਤੇ ਭਿੱਜਣ ‘ਚ ਵੀ ਮਜ਼ਾ ਆਉਂਦਾ ਹੈ। ਪਰ ਮੌਨਸੂਨ ਦੇ ਮੌਸਮ ਦਾ ਮਜ਼ਾ ਤੁਹਾਨੂੰ ਕਿਸੇ ਵੱਡੀ ਮੁਸੀਬਤ ‘ਚ ਨਾ ਪਾ ਦੇਵੇ, ਇਸ ਲਈ ਸਾਵਧਾਨੀ ਵੀ ਜ਼ਰੂਰੀ ਹੈ। ਗਰਮੀ ਤੋਂ ਬਾਅਦ ਬਾਰਸ਼ ਦਾ ਮੌਸਮ ਸਰੀਰ ਤੇ ਮਨ ਨੂੰ ਠੰਡਕ ਦਿੰਦਾ ਹੈ। ਜਦੋਂ ਤਾਪਮਾਨ ‘ਚ ਬਦਲਾਅ ਆਉਂਦਾ ਹੈ ਤਾਂ ਨਾਲ ਹੀ ਬਿਮਾਰੀਆਂ ਦਾ ਖ਼ਦਸ਼ਾ ਵੀ ਵੱਧ ਜਾਂਦਾ ਹੈ। ਅਜਿਹੇ ਮੌਸਮ ‘ਚ ਆਪਣੇ ਸਰੀਰ ਦੀ ਸੰਭਾਲ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਧਿਆਨ ਰੱਖੋਗੇ ਤਾਂ ਇਨ੍ਹਾਂ ਬਿਮਾਰੀਆਂ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ।

ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ ਇਹ 6 ਪੋਸ਼ਕ ਤੱਤ, ਜਾਣੋ ਕਿਵੇਂ ਬਣਾਈਏ ਸੰਤੁਲਿਤ ਚਾਰਟ

ਇਨ੍ਹਾਂ ਬਿਮਾਰੀਆਂ ਨੂੰ ਖਤਰਾ ਜ਼ਿਆਦਾ
ਵਾਇਰਲ ਫੀਵਰ : ਬਰਸਾਤ ਦੇ ਮੌਸਮ ‘ਚ ਸਭ ਤੋਂ ਆਮ ਸੱਮਸਿਆ ਹੈ ਵਾਇਰਲ ਫੀਵਰ। ਸਰਦੀ, ਜੁਕਾਮ, ਖਾਂਸੀ, ਹਲਕਾ ਬੁਖਾਰ, ਤੇ ਸਰੀਰ ‘ਚ ਦਰਦ ਆਦਿ ਇਹ ਸਾਰੇ ਵਾਇਰਲ ਫੀਵਰ ਦੇ ਲੱਛਣ ਹਨ। ਵਾਇਰਲ ਫੀਵਰ ਅਕਸਰ ਬਰਸਾਤ ਦੇ ਮੌਸਮ ‘ਚ ਫੈਲਦਾ ਹੈ ਤੇ ਘਰ ਦੇ ਇਕ ਮੈਂਬਰ ਨੂੰ ਹੁੰਦਾ ਹੈ ਤਾਂ ਸਾਰਿਆਂ ਨੂੰ ਹੋਣ ਦਾ ਡਰ ਹੁੰਦਾ ਹੈ।
ਕਿਵੇਂ ਕਰੀਏ ਬਚਾਅ: ਤੁਲਸੀ ਦੇ ਪੱਤੇ, ਅਦਰਕ, ਕਾਲੀ ਮਿਰਚ ਆਦਿ ਕੁੱਟ ਕੇ ਆਪਣੀ ਚਾਅ ‘ਚ ਪਾਓ। ਇਸ ਨਾਲ ਤੁਹਾਨੂੰ ਖ਼ਾਸੀ ਤੇ ਜੁਕਾਮ ‘ਚ ਕਾਫੀ ਆਰਾਮ ਮਿਲੇਗਾ। ਜੋੜਾਂ ਦੇ ਦਰਦ ਲਈ ਸ਼ਹਿਦ ‘ਚ ਅੱਧਾ ਚਮਚ ਸੋਠ ਮਿਲਾ ਕੇ ਖਾਓ।
ਮਲੇਰੀਆ : ਮਲੇਰੀਆ ਮਾਦਾ ਇਨਾਫਿਲਿਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਕੱਟਣ ਨਾਲ ਮੱਛਰ ਦੇ ਅੰਦਰ ਮੌਜੂਦ ਕੀਟਾਣੂ ਸਾਡੇ ਅੰਦਰ ਚੱਲੇ ਜਾਂਦੇ ਹਨ ਤੇ 14 ਦਿਨ ਬਾਅਦ ਤੇਜ਼ ਬੁਖਾਰ ਹੋ ਜਾਂਦਾ ਹੈ। ਇਹ ਮੱਛਰ ਬਰਸਾਤ ਦੇ ਪਾਣੀ ‘ਚ ਜ਼ਿਆਦਾ ਆਉਂਦੇ ਹਨ। ਸਰੀਰ ‘ਚ ਦਰਦ, ਤੇਜ਼ ਬੁਖਾਰ ਇਸ ਬਿਮਾਰੀ ਦੇ ਲੱਛਣ ਹਨ।
ਬਚਾਅ : ਮਲੇਰੀਆ ਤੋਂ ਬਚਣ ਲਈ ਆਪਣੇ ਘਰ ਦੇ ਨੇੜੇ-ਧੇੜੇ ਪਾਣੀ ਇੱਕਠਾ ਨਾ ਹੋਣ ਦੇਣ। ਸਾਫ-ਸਫਾਈ ਦਾ ਖਿਆਲ ਰੱਖੋ। ਜ਼ਿਆਦਾ ਮੱਛਰ ਹੋਣ ਦੀ ਸਥਿਤੀ ‘ਚ ਮੱਛਰਦਾਨੀ ਦਾ ਇਸਤੇਮਾਲ ਕਰ ਸਕਦੇ ਹੋ।
ਚਮੜੀ ਦੀ ਸਮੱਸਿਆ : ਬਾਰਸ਼ ਦੇ ਮੌਸਮ ‘ਚ ਨਮੀ ਜ਼ਿਆਦਾ ਰਹਿਣ ਕਾਰਨ ਬੈਕਟਰੀਆ ਆਸਾਨੀ ਨਾਲ ਆਉਂਦੇ ਹਨ। ਇਸ ਲਈ ਚਮੜੀ ‘ਤੇ ਕਈ ਤਰ੍ਹਾਂ ਦੇ ਇੰਫੈਕਸ਼ਨ ਹੋਣ ਦੀ ਸੰਭਾਵਨਾ ਹੁੰਦੀ ਹੈ। ਚਮੜੀ ਤੇ ਫੁੰਸੀ, ਫੋੜੇ, ਦਾਦ, ਘਮੋਰਿਆਂ, ਰੈਸ਼ਿਸ ਆਦਿ ਆ ਜਾਂਦੇ ਹਨ।
ਬਚਾਅ : ਗੀਲੇ ਕੱਪੜੇ ਜਾਂ ਬੂਟ ਲੰਬੇ ਸਮੇਂ ਤਕ ਨਾ ਪਾਓ। ਨੀਮ ਦੇ ਸਾਬੂਨ ਦਾ ਇਸਤੇਮਾਲ ਕਰੋ। ਐਂਟੀ ਫੰਗਲ ਕ੍ਰੀਮ ਲਗਾਓ ਤੇ ਸੂਤੀ ਕੱਪੜੇ ਪਹਿਣੋ।
ਐਕਸਪਰਟ ਵਿਊ
ਬਰਸਾਤ ਸੰਬੰਧੀ ਮਰੀਜ਼ਾਂ ਦੇ ਬਾਰੇ ਚ ਡਾ.ਹੈਪੀ ਦਾ ਕਹਿਣਾ ਹੈ ਕਿ ਬਰਸਾਤ ਦੇ ਸਮੇਂ ਕਾਫੀ ਲੋਕ ਬਿਮਾਰੀਆਂ ਦੀ ਲਪੇਟ ‘ਚ ਆਉਂਦੇ ਹਨ।

Posted By: Amita Verma

Related posts

Healthy Lifestyle : ਕੀ ਤੁਸੀਂ ਵੀ ਖਾਣੇ ‘ਚ ਲਾਲ ਮਿਰਚ ਜ਼ਿਆਦਾ ਤਾਂ ਨਹੀਂ ਖਾਂਦੇ ? ਜਾਣੋ ਸਿਹਤ ਲਈ ਕਿੰਨੀ ਹਾਨੀਕਾਰਕ ਹੈ ਲਾਲ ਮਿਰਚ

On Punjab

ਵਾਲ਼ ਝੜਨ ਤੇ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਬਣਾਓ ਇਹ 5 ਅਸਰਦਾਰ ਹੇਅਰ ਮਾਸਕ

On Punjab

ਕੰਮ ਦੀ ਗੱਲ: ਤਣਾਅ ਦੂਰ ਕਰਨ ਲਈ ਰੋਜ਼ਾਨਾ ਲੰਮੇ ਪੈ ਕੇ ਕਰੋ ਇਹ ਕੰਮ, ਸਰੀਰ ਦਰਦ ਤੋਂ ਵੀ ਮਿਲੇਗਾ ਛੁਟਕਾਰਾ

On Punjab