ਨਵੀਂ ਦਿੱਲੀ: ਅਮਰੀਕਾ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੌਰਾਨ ਹੀ ਇਸ ਸਾਲ ਨਵੰਬਰ ‘ਚ ਰਾਸ਼ਟਰਪਤੀ ਚੋਣ ਹੋਣੀ ਹੈ। ਚੋਣਾਂ ਦੇ ਮੱਦੇਨਜ਼ਰ ਅਮਰੀਕਾ ‘ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਾਲ ਹੀ ‘ਚ ਅਮਰੀਕਾ ਦੀ ਸਾਬਕਾ ਫਰਸਟ ਲੇਡੀ ਮਿਸ਼ੇਲ ਓਬਾਮਾ ਨੇ ਮੌਜੂਦਾ ਰਾਸ਼ਟਰਪਤੀ ਡੌਲਡ ਟਰੰਪ ‘ਤੇ ਸ਼ਬਦੀ ਵਾਰ ਕੀਤੇ।
ਦਰਅਸਲ ਮਿਸ਼ੇਲ ਓਬਾਮਾ ਨੇ ਹਾਲ ਹੀ ‘ਚ ਅਮਰੀਕੀ ਡੈਮੋਕ੍ਰੇਟਿਕ ਸੰਮੇਲਨ ਦੀ ਸ਼ੁਰੂਆਤ ਕੀਤੀ। ਇਸ ਕਨਵੈਨਸ਼ਨ ‘ਚ ਮਿਸ਼ੇਲ ਨੇ ਟਰੰਪ ਨੂੰ ਅਮਰੀਕਾ ਲਈ ‘ਗਲਤ’ ਰਾਸ਼ਟਰਪਤੀ ਦੱਸਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਬੀਤੇ ਸੋਮਵਾਰ ਅਮਰੀਕੀ ਡੈਮੋਕ੍ਰੇਟਿਕ ਕਨਵੈਂਸ਼ਨ ‘ਚ ਬੋਲਦਿਆਂ ਡੌਨਲਡ ਟਰੰਪ ਨੂੰ ਦੇਸ਼ ਲਈ ਗਲਤ ਰਾਸ਼ਟਰਪਤੀ ਕਰਾਰ ਦਿੱਤਾ। ਉਨ੍ਹਾਂ ਦੇ ਮੁਤਾਬਕ ਟਰੰਪ ‘ਚ ਹਮਦਰਦੀ ਦੀ ਕਮੀ ਦੇਖਣ ਨੂੰ ਮਿਲਦੀ ਹੈ।
ਡੈਮੋਕ੍ਰੇਟਿਕ ਕਨਵੈਂਸ਼ਨ ‘ਚ ਮਿਸ਼ੇਲ ਓਬਾਮਾ ਨੇ ਟਰੰਪ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਖਾਰਜ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਇੱਕ ਦ੍ਰਿੜ, ਅਗਵਾਈ, ਦੇਸ਼ ‘ਚ ਸਥਿਰਤਾ ਦੀ ਆਸ ‘ਚ ਵਾਈਟ ਹਾਊਸ ਵੱਲ ਦੇਖਦੇ ਹਾਂ ਤਾਂ ਸਾਨੂੰ ਸਿਰਫ਼ ਵੰਡ, ਭੇਦਭਾਵ, ਤੇ ਹਮਦਰਦੀ ਦੀ ਕਮੀ ਦਿਖਾਈ ਦਿੰਦੀ ਹੈ।