17.92 F
New York, US
December 22, 2024
PreetNama
ਖਾਸ-ਖਬਰਾਂ/Important News

ਬਰੈਂਪਟਨ ‘ਚ ਘਰੇਲੂ ਹਿੰਸਾ ਨੇ ਲਈਆਂ ਦੋ ਜਾਨਾਂ, ਮਾਮਲੇ ਦੀ ਜਾਂਚ ਜਾਰੀ

ਟਰਾਂਟੋਬਰੈਂਪਟਨ ਚ ਦਰਦਨਾਕ ਵਾਰਦਾਤ ਵਾਪਰੀ ਹੈ। ਇੱਥੇ ਘਰੇਲੂ ਹਿੰਸਾ ਦੇ ਮਾਮਲੇ ਚ ਦੋ ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਰਾਤ ਕਰੀਬ 11.30 ਵਜੇ ਵਾਪਰੀ। ਇਸ ਤੋਂ ਬਾਅਦ ਪੁਲਿਸ ਨੂੰ ਕੁਆਰੀ ਐਜ ਡਰਾਈਵ ਦੇ ਇਲਾਕੇ ਵਿੱਚ ਸੱਦਿਆ ਗਿਆ। ਪੁਲਿਸ ਨੂੰ ਘਰੇਲੂ ਝਗੜੇ ਬਾਰੇ ਸੂਚਨਾ ਮਿਲੀ ਸੀ।

 

ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਜੋ ਪੁਲਿਸ ਤੇ ਨਜ਼ਰ ਰੱਖਣ ਵਾਲੀ ਸੰਸਥਾ ਹੈਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। SIU ਦਾ ਕਹਿਣਾ ਸੀ ਕਿ ਪੁਲਿਸ ਅਫਸਰ ਇਸ ਘਰ ਤਕ ਪਹੁੰਚੇਘਰ ਦੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇਖਿਆ ਕਿ ਪਹਿਲੀ ਮੰਜ਼ਲ ਦੇ ਬਾਥਰੂਮ ਚ ਇੱਕ 47 ਸਾਲਾ ਸ਼ਖਸ ਚਾਕੂ ਦੇ ਵਾਰਾਂ ਕਰਕੇ ਜ਼ਖ਼ਮੀ ਹਾਲਤ ਚ ਪਿਆ ਸੀ। ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੀ ਕੁਝ ਮਦਦ ਕੀਤੀ ਗਈਪਰ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।

Embedded video

Tammie Sutherland

@citytammie

: Peel Paramedics confirm 2 adults, male and female, are dead after a stabbing incident in overnight. Source tells @CityNews a young boy was wounded but is expected to survive.

34 people are talking about this

SIU ਨੇ ਦੱਸਿਆ ਕਿ 41 ਸਾਲਾ ਮਹਿਲਾ ਵੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੇ ਵੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇੱਕ 12 ਸਾਲਾ ਬੱਚੇ ਨੂੰ ਵੀ ਜ਼ਖ਼ਮੀ ਹਾਲਤ ਚ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਘਰ ਚ ਤਿੰਨ ਸਾਲਾ ਬੱਚੀ ਵੀ ਮੌਜੂਦ ਸੀਜੋ ਗੁਆਂਢੀਆਂ ਦੇ ਘਰ ਸੀ। ਇਸ ਕਾਰਨ ਉਸ ਦੀ ਜਾਨ ਬਚ ਗਈ। ਮਾਮਲੇ ਚ ਵਧੇਰੇ ਜਾਂਚ ਕੀਤੀ ਜਾ ਰਹੀ ਹੈ।

Related posts

ਮੋਬਾਈਲ ਦਾ ਅਸਰ! ਮਨੁੱਖ ਦਾ ਤੇਜ਼ੀ ਨਾਲ ਬਦਲ ਰਿਹਾ ਸਰੀਰਕ ਢਾਂਚਾ

On Punjab

ਕਾਬੁਲ ‘ਚ ਡਰੋਨ ਹਮਲੇ ‘ਤੇ ਬੋਲਿਆ ਅਮਰੀਕਾ- ਸਵੈ-ਰੱਖਿਆ ਲਈ ਚੁੱਕਿਆ ਇਹ ਕਦਮ, ਨਤੀਜਿਆਂ ਜਾ ਕਰ ਰਹੇ ਮੁਲਾਂਕਣ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab