ਉਮਰ ਦੇ 40ਵੇਂ ਸਾਲ ’ਚ ਔਰਤਾਂ ਜਿਨ੍ਹਾਂ ਨੂੰ ਬਲਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਉਨ੍ਹਾਂ ’ਚ ਹਾਰਟ ਅਟੈਕ ਭਾਵ ਦਿਨ ਦਾ ਦੌਰਾ ਪੈਣ ਦੇ ਖ਼ਤਰੇ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਬਲਡ ਪ੍ਰੈਸ਼ਰ ਦੀ Monitoring ਨਾਲ ਹਾਰਟ ਅਟੈਕ ਤੋਂ ਬਚਾਅ ਹੋ ਸਕਦਾ ਹੈ। ਅਧਿਐਨ ਅਨੁਸਾਰ 40 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ’ਚ Acute coronary syndrome ਦਾ ਖ਼ਤਰਾ ਦੋ ਗੁਣਾ ਵਧ ਹੋ ਸਕਦਾ ਹੈ, ਇਸ ਕਾਰਨ ਬਲਡ ਪ੍ਰੈਸ਼ਰ (ਬੀਪੀ) ਵਧ ਰਹਿੰਦਾ ਹੈ।ਸਧਾਰਣ ਬਲਡ ਪ੍ਰੈਸ਼ਰ ਵਾਲੀਆਂ ਇਸ ਉਮਰ ਦੀਆਂ ਔਰਤਾਂ ’ਚ ਇਹ ਖ਼ਤਰਾ ਨਹੀਂ ਪਿਆ ਗਿਆ। ਦਿਲ ’ਚ ਖੂਨ ਦਾ ਪ੍ਰਵਾਹ ਅਚਾਨਕ ਘਟ ਜਾਂ ਬੰਦ ਹੋਣ ਨਾਲ Acute coronary syndrome ਦੀ ਸਮੱਸਿਆ ਖੜ੍ਹੀ ਹੁੰਦੀ ਹੈ। European Journal of Preventive Cardiology ’ਚ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਨਾਰਵੇ ਦੀ ਬਰਗੇਨ ਯੂਨੀਵਰਸਿਟੀ ਦੀ ਮੁੱਖ ਰਿਸਰਚਰ ਅਸਟਰ ਕਿ੍ਰੰਗਲੈਂਡ ਨੇ ਕਿਹਾ, ‘ਖੁਦ ਨੂੰ ਤੰਦਰੁਸਤ ਮਹਿਸੂਸ ਕਰਨ ਵਾਲੀਆਂ ਔਰਤਾਂ ਨੂੰ ਵੀ ਡਾਕਟਰ ਤੋਂ ਆਪਣੇ ਬਲਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਅਜਿਹਾ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਜ਼ਿਆਦਾ ਨਿਗਰਾਨੀ ਦੀ ਜ਼ਰੂਰਤ ਹੈ, ਜਿਨ੍ਹਾਂ ’ਚ ਦਿਲ ਦੇ ਰੋਗ ਸਬੰਧੀ ਸ਼ਕਾਇਤ ਮੋਟਾਪਾ, ਸ਼ੂਗਰ, Autoimmune disorder ਤੇ ਹਾਈ ਬਲਡ ਪ੍ਰੈਸ਼ਰ ਆਦਿ ਜਿਹੀਆਂ ਮੱਸਿਆਵਾਂ ਹਨ।’