ਭਾਰਤ ਅੰਦਰ ਬੇਸ਼ੱਕ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਰ ਦੂਜੇ ਪਾਸੇ ਲੋਕਾਂ ਦਾ ਰੋਹ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲੋਕਾਂ ਦਾ ਸੰਘਰਸ਼ ਇਸ ਕਦਰ ਹੁਣ ਵਧ ਚੁੱਕਿਆ ਹੈ ਕਿ ਪੁਲਿਸ ਨੂੰ ਦਬਾਅ ਹੇਠਾਂ ਆ ਕੇ ਬਲਾਤਕਾਰੀਆਂ ਨੂੰ ਮੌਤ ਦੀ ਘਾਟ ਵੀ ਉਤਾਰਨਾ ਪੈ ਰਿਹਾ ਹੈ।
ਦੱਸ ਦਈਏ ਹੈ ਕਿ ਹੈਦਰਾਬਾਦ ਦੇ ਵਿੱਚ ਇੱਕ ਮਹਿਲਾ ਡਾਕਟਰ ਦਾ ਕੁਝ ਲੋਕਾਂ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਭਾਵੇਂ ਹੀ ਕੁਝ ਸਮੇਂ ਬਾਅਦ ਪੁਲਿਸ ਦੇ ਵੱਲੋਂ ਉਕਤ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਲੋਕਾਂ ਦਾ ਰੋਹ ਇਹ ਸੀ ਕਿ ਉਕਤ ਬਲਾਤਕਾਰੀਆਂ ਨੂੰ ਵੀ ਇਸੇ ਪ੍ਰਕਾਰ ਦੀ ਸਜ਼ਾ ਮਿਲੇ, ਜਿਸ ਪ੍ਰਕਾਰ ਮਹਿਲਾ ਡਾਕਟਰ ਨੂੰ ਦਿੱਤੀ ਗਈ ਸੀ।
ਹੈਦਰਾਬਾਦ ਪੁਲਿਸ ਦੇ ਵਲੋਂ ਲੰਘੀ ਸ਼ਾਮ ਉਕਤ ਚਾਰੇ ਬਲਾਤਕਾਰੀਆਂ ਦਾ ਐਨਕਾਊਟਰ ਕਰ ਦਿੱਤਾ ਗਿਆ। ਸਾਰੇ ਲੋਕਾਂ ਦੇ ਵਲੋਂ ਹੈਦਰਾਬਾਦ ਪੁਲਿਸ ਦੀ ਇਸ ਕਾਰਵਾਈ ਨੂੰ ਸਲਾਹਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਐਨਕਾਊਟਰ ਕਰਕੇ ਪੁਲਿਸ ਨੇ ਵਧੀਆ ਕੀਤਾ ਹੈ। ਕੈਂਟ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਨੇ ਹੈਦਰਾਬਾਦ ਪੁਲਿਸ ਦੀ ਕਾਰਵਾਈ ਨੂੰ ਸਲਾਹਿਆ ਅਤੇ ਕਿਹਾ ਕਿ ਬਲਾਤਕਾਰੀਆਂ ਨੂੰ ਅਜਿਹੀ ਸਜ਼ਾ ਹੀ ਮਿਲਣੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਨੂੰ ਜੋ ਵੱਧ ਰਹੀਆਂ ਸਨ, ਹੈਦਰਾਬਾਦ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਬਲਾਤਕਾਰ ਦੀਆਂ ਘਟਨਾਵਾਂ ਘਟਣ ਦੀ ਆਸ ਹੈ। ਜੋਰਾ ਸਿੰਘ ਸੰਧੂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਲਿਆਉਣਾ ਚਾਹੀਦਾ ਹੈ।