ਬਲੋਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਸ਼ਹਿਜ਼ਾਦੀ ਨਰਗਿਸ ਨੇ ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਤੀਜੇ ਤੇ ਵਕੀਲ ਹਸਨ ਨਿਆਜ਼ੀ ਤੇ ਚਾਰ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਹੱਤਿਆ ਦੇ ਯਤਨ ਸਮੇਤ ਕਈ ਦੋਸ਼ਾਂ ‘ਚ ਐੱਫਆਈਆਰ ਦਰਜ ਕਰਵਾਈ ਹੈ।
ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਹਸਨ ਨਿਆਜ਼ੀ ਤੇ ਉਨ੍ਹਾਂ ਦੇ ਸਾਥੀਆਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉਹਨਾਂ ਦੇ ਵਕੀਲ ਦੀ ਮੌਜੂਦਗੀ ‘ਚ ਅਪਸ਼ਬਦ ਕਹੇ ਤੇ ਫਿਰ ਉਨ੍ਹਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਉਨ੍ਹਾਂ ਦਾ ਗਲ਼ਾ ਦਬਾਉਣ ਦੀ ਕੋਸ਼ਿਸ਼ ਕੀਤੀ। ਨਰਗਿਸ ਲਾਹੌਰ ਦੀ ਐੱਫਆਈਹੇ ਅਦਾਲਤ ‘ਚ ਉਨ੍ਹਾਂ ਖ਼ਿਲਾਫ਼ ਦਾਇਰ ਇਕ ਫਰਜ਼ੀ ਮਾਮਲੇ ‘ਚ ਜ਼ਮਾਨਤ ਲਈ ਪੇਸ਼ ਹੋਈ ਸੀ।
ਡਾਨ ਮੁਤਾਬਕ ਸ਼ਿਕਾਇਤਕਰਤਾ ਨੇ ਐੱਫਆਈਆਰ ‘ਚ ਕਿਹਾ ਕਿ ਉਨ੍ਹਾਂ ਦੇ ਵਕੀਲਾਂ ਦੇ ਦਖ਼ਲ ਨਾਲ ਹਸਨ ਨਿਆਜ਼ੀ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਹਮਲਾਵਰਾਂ ਦਾ ਅਦਾਲਤ ਕੰਪਲੈਕਸ ‘ਚ ਸ਼ੋਸ਼ਣ ਕੀਤਾ ਗਿਆ। ਜ਼ਿਕਰਯੋਗ ਹੈ ਕਿ 26 ਅਗਸਤ, 2006 ਨੂੰ ਬਲੋਚ ਰਾਸ਼ਟਰ ਦੇ ਪਿਤਾਮਾ ਘੋਸ਼ਿਤ ਅਕਬਰ ਬੁਗਤੀ ਨੇ ਕੋਲਹੂ ‘ਚ ਫ਼ੌਜੀ ਮੁਹਿੰਮ ਚਲਾਈ ਸੀ।
ਮਰੀਅਮ ਨਵਾਜ਼ ਨੇ ਪਾਈ ਝਾੜ
ਉੱਥੇ, ਪਾਕਿਸਤਾਨ ਮੁਸਲਿਮ ਲੀਗ – ਨਵਾਜ਼ (ਪੀਐੱਮਐੱਲ-ਐੱਨ) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੁਸ਼ਾਸਨ ਲਈ ਝਾੜ ਪਾਉਂਦੇ ਹੋਏ ਕਿਹਾ ਕਿ ਚੋਣ ਨਿਸ਼ਾਨ ਹੁਣ ਕ੍ਰਿਕਟ ਬੈਟ ਦੀ ਜਗ੍ਹਾ ਚੋਰ ਹੋਣਾ ਚਾਹੀਦਾ ਹੈ। ਪੀਐੱਮਐੱਲ-ਐੱਨ ਦੇ ਨੇਤਾ ਨੇ ਕਿਹਾ ਕਿ 2018 ‘ਚ ਇਮਰਾਨ ਖ਼ਾਨ ਨੇ ਕਿ੍ਕਟ ਬੈਟ ਨਾਲ ‘ਸਟੋਲ ਦ ਇਲੈਕਸ਼ਨ’ ਵੀ ਚੋਰੀ ਕਰ ਲਿਆ ਸੀ। ਹੁਣ ਇਮਰਾਨ ਦੇ ਨਾਂ ਦਾ ਜ਼ਿਕਰ ਸਿਰਫ਼ ਵੀਡੀਓ ‘ਚ ਹੁੰਦਾ ਹੈ।
ਐੱਫਆਈਏ ‘ਤੇ ਸ਼ੋਸ਼ਣ ਦਾ ਦੋਸ਼
ਲਾਹੌਰ (ਏਐੱਨਆਈ) : ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਫੈਡਰਲ ਜਾਂਚ ਏਜੰਸੀ (ਐੱਫਆਈਏ) ‘ਤੇ ਮਨੀ ਲਾਂਡਰਿੰਗ ਮਾਮਲੇ ‘ਚ ਉਨ੍ਹਾਂ ਖ਼ਿਲਾਫ਼ ਜਾਰੀ ਜਾਂਚ ‘ਚ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਦਿ ਨਿਊਜ਼ ਇੰਟਰਨੈਸ਼ਨਲ ‘ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਜਾਂਚ ਏਜੰਸੀ ਖ਼ਿਲਾਫ਼ ਵਿਰੋਧੀ ਧਿਰ ਦੇ ਨੇਤਾ ਨੇ ਇਨ੍ਹਾਂ ਦੋਸ਼ਾਂ ਨੂੰ ਲਾਹੌਰ ਅਦਾਲਤ ‘ਚ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਰੱਖਿਆ। ਹਾਲਾਂਕਿ ਐੱਫਆਈਏ ਨੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ।