38.23 F
New York, US
November 22, 2024
PreetNama
ਖਾਸ-ਖਬਰਾਂ/Important News

ਬਾਇਡਨ ਦਾ ਦਾਅਵਾ-ਦਫ਼ਤਰ ਸੰਭਾਲਦਿਆ ਹੀ 100 ਦਿਨਾਂ ਦੇ ਅੰਦਰ 10 ਕਰੋੜ ਅਮਰੀਕੀਆਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਉਣ ਦੀ ਯੋਜਨਾ

ਕੋਰੋਨਾ ਵਾਇਰਸ ਸੰਕ੍ਰਮਣ ਨਾਲ ਫੈਲੀ ਮਹਾਮਾਰੀ ਦੀ ਜੰਗ ‘ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਪਲਾਨ ਤਿਆਰ ਕਰ ਲਿਆ ਹੈ। ਇਸ ਤਹਿਤ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ੁਰੂਆਤੀ 100 ਦਿਨਾਂ ਦੇ ਵਿਚਕਾਰ 100 ਮਿਲੀਅਨ ਅਮਰੀਕੀਆਂ ਦੀ ਵੈਕਸੀਨੇਸ਼ਨ ਦਾ ਪ੍ਰੋਗਰਾਮ ਬਣਾਇਆ ਹੈ। ਇਸ ਦੇ ਨਾਲ ਹੀ ਬਾਇਡਨ ਸਰਕਾਰ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਆਪਣੀ ਯੋਜਨਾ ਸ਼ੁਰੂ ਕਰ ਦੇਵੇਗੀ ਤੇ ਮਾਸਕ ਪਾਉਣ ਦੇ ਪ੍ਰਤੀ ਸਖ਼ਤ ਰਵੱਈਆ ਦਿਖਾਏਗੀ।
ਮੰਗਲਵਾਰ ਨੂੰ ਆਪਣੀ ਹੈਲਥ ਟੀਮ ਦੇ ਰਸਮੀ ਐਲਾਨ ਦੇ ਨਾਲ ਬਾਇਡਨ ਨੇ ਦੇਸ਼ ਦੇ ਪਹਿਲੇ ਰੱਖਿਆ ਸਕੱਤਰ ਦੇ ਤੌਰ ‘ਤੇ ਰਿਟਾਇਡ ਆਰਮੀ ਜਨਰਲ ਲੋਇਡ ਆਸਟਿਨ ਨੂੰ ਨੋਮੀਨੇਟ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣ ਵਾਲੇ ਬਾਇਡਨ ਨੇ ਕਿਹਾ, 100 ਦਿਨਾਂ ‘ਚ ਅਸੀਂ ਬਿਮਾਰੀ ਦੀ ਦਿਸ਼ਾ ਬਦਲ ਦੇਣਗੇ, ਅਮਰੀਕਾ ‘ਚ ਲੋਕਾਂ ਦੀ ਜ਼ਿੰਦਗੀ ‘ਚ ਵਧੀਆ ਬਦਲਾਅ ਲਿਆਉਣਗੇ। ਬਾਇਡਨ ਦੇ ਕਾਰਜਕਾਰੀ ਦੇ ਸ਼ੁਰੂਆਤੀ ਮਹੀਨਿਆਂ ‘ਤੇ ਮਹਾਮਾਰੀ ਦੀ ਛਾਇਆ ਰਹੇਗੀ। ਹੁਣ ਤਕ ਇਸ ਮਹਾਮਾਰੀ ਦੇ ਕਾਰਨ 2 ਲੱਖ 83 ਹਜ਼ਾਰ ਤੋਂ ਜ਼ਿਆਦਾ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਬੇਰੁਜ਼ਗਾਰ ਹੋ ਗਏ ਗਨ।

Related posts

ਬੋਨੀ ਕਰੋਂਬੀ ਚੁਣੀ ਗਈ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਲਿਬਰਲ ਆਗੂ, ਮਿਲੀਆਂ 6900 ਵੋਟਾਂ

On Punjab

ਚੋਣਾਂ ਤੋਂ ਠੀਕ ਪਹਿਲਾਂ ਟਰੰਪ ਪ੍ਰਸਾਸ਼ਨ ਦਾ ਵੱਡਾ ਕਦਮ, ਐੱਚ-1ਬੀ ਵੀਜ਼ਾ ਦਾ ਲਾਟਰੀ ਸਿਸਟਮ ਹੋਵੇਗਾ ਖ਼ਤਮ

On Punjab

ਜ਼ਿਆਦਾਤਰ ਭਾਰਤੀਆਂ ‘ਚ ਹੁੰਦੀ ਹੈ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ, ਇਸ ਤਰ੍ਹਾਂ ਕਰ ਸਕਦੇ ਹੋ ਇਨ੍ਹਾਂ ਨੂੰ ਦੂਰ

On Punjab