18.93 F
New York, US
January 23, 2025
PreetNama
ਖਾਸ-ਖਬਰਾਂ/Important News

ਬਾਇਡਨ ਨੂੰ ਮਿਲਣ ਦੇ ਇੱਛੁਕ ਨਹੀਂ ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਇਸੀ, ਪ੍ਰਮਾਣੂ ਸਮਝੌਤੇ ਦੀ ਉਲੰਘਣਾ ਦਾ ਲਾਇਆ ਦੋਸ਼

ਈਰਾਨ ‘ਚ ਬੇਸ਼ੱਕ ਸੱਤਾ ਬਦਲਣ ਜਾ ਰਹੀ ਹੈ, ਪਰ ਅਮਰੀਕਾ ਪ੍ਰਤੀ ਇਸ ਦੇਸ਼ ਦੇ ਰੁਖ਼ ‘ਚ ਕੋਈ ਬਦਲਾਅ ਆਉਣ ਦਾ ਸੰਕੇਤ ਨਹੀਂ ਦਿਖਾਈ ਦੇ ਰਿਹਾ। ਇਸ ਪੱਛਮੀ ਏਸ਼ੀਆਈ ਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਬਰਾਹੀਮ ਰਇਸੀ ਦੀ ਪਹਿਲੀ ਪ੍ਰੈੱਸ ਕਾਨਫਰੰਸ ਤੋਂ ਇਹੀ ਗੱਲ ਜ਼ਾਹਿਰ ਹੁੰਦੀ ਹੈ। ਉਨ੍ਹਾਂ ਨੇ ਨਾ ਸਿਰਫ਼ ਅਮਰੀਕਾ ‘ਤੇ ਪਰਮਾਣੂ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਬਲਕਿ ਇਹ ਵੀ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਿਲਣ ਦੇ ਇੱਛੁਕ ਨਹੀਂ ਹਨ। ਰਇਸੀ ਨੇ ਇਹ ਵੀ ਕਿਹਾ ਕਿ ਯੂਰਪੀ ਯੂਨੀਅਨ (ਈਯੂ) ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ‘ਚ ਨਾਕਾਮ ਰਹੀ ਹੈ। ਅਮਰੀਕਾ ਤੇ ਈਯੂ ਨੂੰ ਪਰਮਾਣੂ ਸਮਝੌਤੇ ਤਹਿਤ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ।

ਬੀਤੇ ਸ਼ੁੱਕਰਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਕੱਟੜਪੰਥੀ ਰਇਸੀ ਬਾਰੀ ਵੋਟਾਂ ਨਾਲ ਚੁਣੇ ਗਏ। ਉਹ ਦੇਸ਼ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖਾਮਨੇਈ ਦੇ ਕਰੀਬੀ ਤੇ ਮੁੱਖ ਜੱਜ ਹਨ। ਉਨ੍ਹਾਂ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਬਾਰੇ ਅਮਰੀਕਾ ਨੇ ਪਾਬੰਦੀ ਲਗਾ ਦਿੱਤੀ ਹੈ। ਉਹ ਅਗਸਤ ‘ਚ ਮੌਜੂਦਾ ਰਾਸ਼ਟਰਪਤੀ ਹਸਨ ਰੂਹਾਨੀ ਦੀ ਥਾਂ ਲੈਣਗੇ।

60 ਸਾਲਾ ਰਇਸੀ ਨੇ ਚੋਣਾਂ ਜਿੱਤਣ ਤੋਂ ਬਾਅਦ ਸੋਮਵਾਰ ਨੂੰ ਪੱਤਰਕਾਰਾਂ ਨੂੰ ਪਹਿਲੀ ਵਾਰ ਗੱਲਬਾਤ ‘ਚ ਕਿਹਾ ਕਿ ਸਾਡੀ ਵਿਦੇਸ਼ ਨੀਤੀ ਸਿਰਫ਼ ਪਰਮਾਣੂ ਕਰਾਰ ਤਕ ਸੀਮਤ ਨਹੀਂ ਹੈ। ਅਸੀਂ ਦੁਨੀਆ ਨਾਲ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਅਮਰੀਕਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਮਝੌਤੇ ਬਾਰੇ ਆਪਣੀ ਪ੍ਰਤੀਬੱਧਤਾ ‘ਤੇ ਪਰਤ ਆਵੇ ਤੇ ਈਰਾਨ ‘ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਲਵੇ।

ਖ਼ੁਦ ਨੂੰ ਦੱਸਿਆ ਮਨੁੱਖੀ ਅਧਿਕਾਰਾਂ ਦਾ ਰਾਖਾ

ਰਇਸੀ ਨੇ ਖ਼ੁਦ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਦੱਸਿਆ ਹੈ। ਉਨ੍ਹਾਂ ਨੇ ਇਹ ਜਵਾਬ ਉਸ ਸਵਾਲ ‘ਤੇ ਦਿੱਤਾ, ਜਿਸ ‘ਚ ਸਾਲ 1988 ‘ਚ ਕਰੀਬ ਪੰਜ ਹਜ਼ਾਰ ਲੋਕਾਂ ਨੂੰ ਫਾਂਸੀ ‘ਤੇ ਲਟਕਾਏ ਜਾਣ ‘ਚ ਉਨ੍ਹਾਂ ਭੂਮਿਕਾ ਬਾਰੇ ਪੁੱਿਛਆ ਗਿਆ। ਰਇਸੀ ਉਸ ਦੌਰ ‘ਚ ਉਸ ਕਮੇਟੀ ‘ਚ ਸ਼ਾਮਲ ਸਨ, ਜਿਸ ਨੇ ਸਿਆਸੀ ਕੈਦੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ।

ਇਸ ਕਾਰਨ ਹੈ ਤਣਾਅ

ਸਾਲ 2015 ‘ਚ ਈਰਾਨ ਨੇ ਅਮਰੀਕਾ ਸਮੇਤ ਛੇ ਮਹਾਸ਼ਕਤੀਆਂ ਨਾਲ ਪਰਮਾਣੂ ਸਮਝੌਤਾ ਕੀਤਾ ਸੀ। 2018 ‘ਚ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਆਪਣੇ ਦੇਸ਼ ਨੂੰ ਵੱਖ ਕਰ ਕਰ ਲਿਆ ਸੀ ਤੇ ਤਹਿਰਾਨ ‘ਤੇ ਕਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਦੋਵਾਂ ‘ਚ ਤਣਾਅ ਵਧ ਗਿਆ। ਇਸ ਸਮਝੌਤੇ ਨੂੰ ਸੁਰਜੀਤ ਕਰਨ ਲਈ ਬੀਤੀ ਅਪ੍ਰਰੈਲ ਤੋਂ ਯਤਨ ਕੀਤੇ ਜਾ ਰਹੇ ਹਨ।

Related posts

ਦੱਖਣੀ ਚੀਨ ‘ਚ ਮੁੜ ਦਿਸੇ COVID ਦੇ ਨਵੇਂ ਕੇਸ, ਉਡਾਣਾਂ ਰੱਦ, ਸਖ਼ਤ ਨਿਯਮ ਲਾਗੂ

On Punjab

ਅਫ਼ਗਾਨਿਸਤਾਨ ’ਚ ਬਰਬਾਦ ਹੋਏ ਅਮਰੀਕਾ ਦੇ ਅਰਬਾਂ ਡਾਲਰ, ਵਿਸ਼ੇਸ਼ ਨਿਗਰਾਨੀ ਸਮੂਹ ਨੇ ਪਿਛਲੇ 13 ਸਾਲਾਂ ਦੀ ਕਾਮਯਾਬੀਆਂ ਤੇ ਨਾਕਾਮੀਆਂ ਦਾ ਕੀਤਾ ਜ਼ਿਕਰ

On Punjab

Summer Diet : ਜੇ ਤੁਸੀਂ ਗਰਮੀਆਂ ‘ਚ ਫਿੱਟ ਅਤੇ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਲਓ

On Punjab