PreetNama
ਖਾਸ-ਖਬਰਾਂ/Important News

ਬਾਇਡਨ ਨੇ ਕਾਬੁਲ ਹਵਾਈ ਅੱਡੇ ਸਬੰਧੀ ਹਮਲਾਵਰਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਸਟੀਕਤਾ ਨਾਲ ਮਿਲੇਗਾ ਕਰਾਰਾ ਜਵਾਬ

ਸਿਲਸਿਲੇਵਾਰ ਬੰਬ ਧਮਾਕਿਆਂ ਨਾਲ ਵੀਰਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਹਿਲ ਗਈ। ਕਾਬੁਲ ਹਵਾਈ ਅੱਡੇ ‘ਤੇ ਹੋਏ ਧਮਾਕਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਸਮ ਖਾਧੀ ਕਿ ਅਮਰੀਕਾ ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਦੋਹਰੇ ਵਿਸਫੋਟਾਂ ਦੇ ਹਮਲਾਵਰਾਂ ਤੋਂ ਬਦਲਾ ਲਵੇਗਾ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰੱਖਿਆ ਵਿਭਾਗ ਪੈਂਡਾਗਨ ਨੂੰ ਉਨ੍ਹਾਂ ਉੱਪਰ ਵਾਪਸ ਹਮਲਾ ਕਰਨ ਦੀ ਯੋਜਨਾ ਬਣਾਉਣ ਲਈ ਕਿਹਾ ਹੈ। ਬਾਇਡਨ ਨੇ ਆਪਣੇ ਭਾਸ਼ਣ ‘ਚ ਦੋ ਧਮਾਕਿਆਂ ‘ਚ ਇਕ ਦਰਜਨ ਅਮਰੀਕੀ ਫ਼ੌਜੀਆਂ ਦੀ ਮੌਤ ਤੇ ਇਕ ਦਹਾਕੇ ‘ਚ ਅਮਰੀਕੀ ਫ਼ੌਜ ਲਈ ਇਹ ਸਭ ਤੋਂ ਬੁਰੇ ਦੌਰ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਅਸੀਂ ਮਾਫ਼ ਨਹੀਂ ਕਰਾਂਗੇ ਤੇ ਨਾ ਹੀ ਕਦੀ ਭੁੱਲਾਂਗੇ। ਅਸੀਂ ਤੁਹਾਨੂੰ ਲੱਭਾਂਗੇ ਤੇ ਬਦਲਾ ਲਵਾਂਗੇ। ਬਾਇਡਨ ਨੇ ਕਿਹਾ ਕਿ ਮੈਂ ਆਪਣੇ ਕਮਾਂਡਰਾਂ ਨੂੰ ਆਈਐੱਸਆਈਐੱਸ-ਖੋਰਾਸਨ (ISIS-K) ਦੀ ਜਾਇਦਾਦ ਤੇ ਅਗਵਾਈ ‘ਤੇ ਹਮਲਾ ਕਰਨ ਲਈ ਯੋਜਨਾ ਬਣਾਉਣ ਦਾ ਹੁਕਮ ਦੇ ਦਿੱਤਾ ਹੈ। ਅਸੀਂ ਆਪਣੇ ਸਮੇਂ ‘ਤੇ, ਚੁਣੇ ਗਈ ਥਾਂ ਤੇ ਸਟੀਕਤਾ ਨਾਲ ਇਸ ਹਮਲੇ ਦਾ ਕਰਾਰ ਜਵਾਬ ਦਿਆਂਗੇ।

ਬਾਇਡਨ ਨੇ ਕਿਹਾ ਕਿ ਉਹ ਕਾਬੁਲ ਤੋਂ ਅਮਰੀਕੀਆਂ ਨੂੰ ਕੱਢਣਾ ਜਾਰੀ ਰੱਖਣਗੇ। ਉਨ੍ਹਾਂ ਨੇ 31 ਅਗਸਤ ਤਕ ਅਮਰੀਕੀਆਂ ਨੂੰ ਕੱਢਣ ਦੇ ਟੀਚੇ ਵਿਚ ਬਦਲਾਅ ਦਾ ਕੋਈ ਸੰਕਤੇ ਨਹੀਂ ਦਿੱਤਾ। ਦੱਸ ਦੇਈਏ ਕਿ ਕੁਬਾਲ ‘ਚੋਂ ਘੱਟੋ-ਘੱਟ 1000 ਅਮਰੀਕੀ ਤੇ ਕਈ ਹੋਰ ਅਫ਼ਗਾਨੀ ਹਾਲੇ ਵੀ ਕਾਬੁਲ ‘ਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੇ ਹਨ।

ਉੱਥੇ ਹੀ ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲੇ ‘ਤੇ ਅਮਰੀਕੀ ਫ਼ੌਜੀ ਅਧਿਕਾਰੀਆਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਹਮਲਾ ਆਈਐੱਸਆਈਐੱਸ ਦੀ ਕਰਤੂਤ ਹੈ। ਇਕ ਅਮਰੀਕੀ ਅਧਿਕਾਰੀ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਹਮਲੇ ‘ਚ ਘੱਟੋ-ਘੱਟ 72 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ਵਿਚੋਂ 60 ਅਫ਼ਗਾਨ ਨਾਗਰਿਕ ਤੇ 12 ਅਮਰੀਕੀ ਫ਼ੌਜੀ ਹਨ। ਖੁਫੀਆ ਜਾਣਕਾਰੀ ਅਨੁਸਾਰ ਅਮਰੀਕਾ, ਬ੍ਰਿਟਿਨ ਤੇ ਆਸਟ੍ਰੇਲੀਆ ਨੇ ਏਅਰਪੋਰਟ ‘ਤੇ ਆਈਐੱਸ ਵੱਲੋਂ ਬੰਬ ਧਮਾਕਿਆਂ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਬੁੱਧਵਾਰ ਨੂੰ ਹੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਏਅਰਪੋਰਟ ਦੇ ਬਾਹਰ ਜਮ੍ਹਾਂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਸੀ।

Related posts

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

On Punjab

ਅਮਰੀਕੀ ਅਰਬਪਤੀ ਫਾਈਨਾਂਸਰ ਥਾਮਸ ਲੀ ਨੇ 78 ਸਾਲ ਦੀ ਉਮਰ ‘ਚ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀ

On Punjab

ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਦੇ ਜਵਾਬ ਮਗਰੋਂ ਹੁਣ ਪਾਕਿ ਨੇ ਘੜੀ ਨਵੀਂ ਤਰਕੀਬ

On Punjab