47.34 F
New York, US
November 21, 2024
PreetNama
ਖਾਸ-ਖਬਰਾਂ/Important News

ਬਾਇਡਨ ਨੇ ਚੀਨ ਨੂੰ ਦਿੱਤਾ ਸਖ਼ਤ ਸੰਦੇਸ਼, ਕਿਹਾ – ਹਿੰਦ-ਪ੍ਰਸ਼ਾਂਤ ਖੇਤਰ ‘ਚ ਅਮਰੀਕਾ ਮਜ਼ਬੂਤ ਫ਼ੌਜੀ ਹਾਜ਼ਰੀ ਬਣਾਈ ਰੱਖੇਗਾ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਸਦ ਦੇ ਸਾਂਝੇ ਇਜਲਾਸ ‘ਚ ਆਪਣੇ ਪਹਿਲੇ ਸੰਬੋਧਨ ਦੌਰਾਨ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ‘ਚ ਅਮਰੀਕਾ ਮਜ਼ਬੂਤ ਫ਼ੌਜੀ ਹਾਜ਼ਰੀ ਬਣਾਈ ਰੱਖੇਗਾ। ਇਸ ਤੋਂ ਇਲਾਵਾ ਤਕਨੀਕੀ ਵਿਕਾਸ ਤੇ ਕਾਰੋਬਾਰ ਨੂੰ ਵੀ ਬੜ੍ਹਾਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਤੇ ਹੋਰ ਦੇਸ਼ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਸਾਨੂੰ ਭਵਿੱਖ ਲਈ ਆਪਣੀ ਤਕਨੀਕ ਤੇ ਉਤਪਾਦ ਦਾ ਵਿਕਾਸ ਕਰਨਾ ਪਵੇਗਾ। ਇਸ ਗੱਲ ਦਾ ਕੋਈ ਕਾਰਨ ਨਹੀਂ ਹੈ ਕਿ ਟਰਬਾਈਨ ਦਾ ਬਲੇਡ ਬੀਜਿੰਗ ਦੇ ਬਦਲੇ ਪਿਟਸਬਰਗ ‘ਚ ਨਹੀਂ ਬਣ ਸਕਦਾ।ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਕਾਰੋਬਾਰ ਦੇ ਗ਼ਲਤ ਤੌਰ ਤਰੀਕਿਆਂ ਮਸਲਨ ਸਰਕਾਰੀ ਕੰਪਨੀਆਂ ਨੂੰ ਫੰਡ ਤੇ ਅਮਰੀਕੀ ਤਕਨੀਕ ਤੇ ਬੌਧਿਕ ਜਾਇਦਾਦ ਦੀ ਚੋਰੀ ਦਾ ਵਿਰੋਧ ਕਰੇਗਾ, ਜਿਸ ਨਾਲ ਅਮਰੀਕੀ ਕਾਮਿਆਂ ਤੇ ਸਨਅਤ ਜਗਤ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੱਸ ਚੁੱਕਿਆ ਹਾਂ ਕਿ ਹਿੰਦ-ਪ੍ਰਸ਼ਾਂਤ ਖੇਤਰ ‘ਚ ਅਮਰੀਕਾ ਆਪਣੀ ਮਜ਼ਬੂਤ ਹਾਜ਼ਰੀ ਬਣਾਈ ਰੱਖੇਗਾ, ਜਿਸ ਤਰ੍ਹਾਂ ਅਸੀਂ ਯੂਰਪ ‘ਚ ਨਾਟੋ ਲਈ ਕਰ ਰਹੇ ਹਾਂ। ਸਾਡਾ ਮਕਸਦ ਸੰਘਰਸ਼ ਨੂੰ ਬੜ੍ਹਾਵਾ ਦੇਣਾ ਨਹੀਂ ਬਲਕਿ ਇਸ ਨੂੰ ਟਾਲਣਾ ਹੈ।

ਹੈਰਿਸ, ਪੇਲੋਸੀ ਨੇ ਰਚਿਆ ਇਤਿਹਾਸ

ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸਦਨ ਦੀ ਪ੍ਰਧਾਨਗੀ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਂਗਰਸ ਦੇ ਪਹਿਲੇ ਸਾਂਝੇ ਇਜਲਾਸ ਦੌਰਾਨ ਮੰਚ ਸਾਂਝਾ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਨੂੰ ਸੰਬੋਧਨ ਕਰਨ ਦੌਰਾਨ ਦੋ ਅੌਰਤਾਂ ਰਾਸ਼ਟਰਪਤੀ ਦੇ ਪਿੱਛੇ ਬੈਠੀਆਂ। ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਤੇ ਪਹਿਲੀ ਸਿਆਹਫਾਮ ਮਹਿਲਾ ਹੈ। ਉਹ ਕਾਂਗਰਸ ‘ਚ ਰਾਸ਼ਟਰਪਤੀ ਬਾਇਡਨ ਦੇ ਪਹਿਲੇ ਭਾਸ਼ਣ ਦੌਰਾਨ ਉਨ੍ਹਾਂ ਦੇ ਸੱਜੇ ਹੱਥ ਬੈਠੀ ਨਜ਼ਰ ਆਈ। ਉੱਥੇ ਹੀ ਪੇਲੋਸੀ ਜਿਹੜੀ 2007 ‘ਚ ਸਦਨ ਦੀ ਸਪੀਕਰ ਬਣਨ ਵਾਲੀ ਪਹਿਲੀ ਮਹਿਲਾ ਸੀ, ਉਹ ਰਾਸ਼ਟਰਪਤੀ ਦੇ ਖੱਬੇ ਪਾਸੇ ਬੈਠੀ ਦਿੱਖੀ।

ਅਫ਼ਗਾਨਿਸਤਾਨ ਤੋਂ ਫ਼ੌਜ ਬੁਲਾਉਣ ਦਾ ਸਹੀ ਸਮਾਂ

ਬਾਇਡਨ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ 20 ਸਾਲਾਂ ਤਕ ਬਹਾਦੁਰੀ ਦਿਖਾਉਣ ਤੇ ਬਲਿਦਾਨ ਦੇਣ ਤੋਂ ਬਾਅਦ ਉੱਥੋਂ ਫ਼ੌਜੀ ਬੁਲਾਉਣ ਦਾ ਸਹੀ ਸਮਾਂ ਆ ਗਿਆ ਹੈ। ਉਨ੍ਹਾਂ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੇਸ਼ ਦੀਆਂ ਚੁਣੌਤੀਆਂ ਦਾ ਮੁਕਾਬਲਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ 2001 ਤੋਂ ਬਾਅਦ ਤੋਂ ਅਫ਼ਗਾਨਿਸਤਾਨ ਤੋਂ ਇਲਾਵਾ ਹੋਰ ਖੇਤਰਾਂ ਤੋਂ ਵੀ ਅੱਤਵਾਦੀ ਚੁਣੌਤੀਆਂ ਵਧ ਗਈਆਂ ਹਨ। ਅਸੀਂ ਉਨ੍ਹਾਂ ਪ੍ਰਤੀ ਚੌਕਸ ਰਹਾਂਗੇ।

‘ਗੋਰੇ ਸਰਬੋਤਮ’ ਦੀ ਸੋਚ ਵੀ ਅੱਤਵਾਦ ਹੈ

ਬਾਇਡਨ ਨੇ ਕਿਹਾ ਕਿ ਗੋਰੇ ਨਾਗਰਿਕਾਂ ‘ਚ ਸਰਬੋਤਮ ਹੋਣ ਦੀ ਭਾਵਨਾ ਘਰੇਲੂ ਅੱਤਵਾਦ ਹੈ ਤੇ ਅਮਰੀਕਾ ਨੂੰ ਹਰ ਹਾਲ ‘ਚ ਇਸ ਤੋਂ ਚੌਕਸ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਵਿਦੇਸ਼ੀ ਅੱਤਵਾਦ ਦੀ ਚੁਣੌਤੀ ਹੈ। ਪਰ ਇਸ ਦੇ ਮੁਕਾਬਲੇ ਗੋਰੇ ਲੋਕਾਂ ‘ਚ ਉੱਚਤਾ ਦੀ ਭਾਵਨਾ ਵੱਡਾ ਖ਼ਤਰਾ ਹੈ। ਅਸੀਂ ਇਸ ਦੀ ਅਣਦੇਖੀ ਨਹੀਂ ਕਰ ਸਕਦੇ। ਆਪਣੇ ਸਹਿਯੋਗੀ ਅਮਰੀਕੀ ਨਾਗਰਿਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਦੇਸ਼ ਦੀ ਆਤਮਾ ਨੂੰ ਸਕੂਨ ਦੇਣ ਲਈ ਇਕਜੁੱਟ ਹੋਣਾ ਪਵੇਗਾ।

ਪੌਣ-ਪਾਣੀ ਸੰਕਟ ਸਿਰਫ਼ ਅਮਰੀਕਾ ਦੀ ਲੜਾਈ ਨਹੀਂ

ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਪੌਣ-ਪਾਣੀ ਸੰਕਟ ਸਿਰਫ਼ ਅਮਰੀਕਾ ਦੀ ਲੜਾਈ ਨਹੀਂ ਤੇ ਪੂਰੀ ਦੁਨੀਆ ਨੂੰ ਇਸ ਨਾਲ ਮਿਲ ਕੇ ਲੜਨਾ ਪਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ 15 ਫ਼ੀਸਦੀ ਤੋਂ ਘੱਟ ਕਾਰਬਨ ਨਿਕਾਸੀ ਕਰਦਾ ਹੈ। ਦੂਜੇ ਪਾਸੇ ਦੁਨੀਆ ਦੇ ਹੋਰ ਦੇਸ਼ 85 ਫ਼ੀਸਦੀ ਕਾਰਬਨ ਨਿਕਾਸੀ ਕਰਦੇ ਹਨ। ਇਹੀ ਕਾਰਨ ਹੈ ਕਿ ਰਾਸ਼ਟਰਪਤੀ ਦੇ ਰੂਪ ‘ਚ ਆਪਣੀ ਜ਼ਿੰਮੇਵਾਰੀ ਸੰਭਾਲਣ ਦੇ ਪਹਿਲੇ ਹੀ ਦਿਨ ਮੈਂ ਪੈਰਿਸ ਪੌਣ-ਪਾਣੀ ਸਮਝੌਤੇ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਬੰਦੂਕ ਬਾਰੇ ਦਲੀਲੀ ਸੁਧਾਰ ‘ਤੇ ਜ਼ੋਰ

ਬਾਇਡਨ ਨੇ ਬੰਦੂਕ ਬਾਰੇ ਦਲੀਲੀ ਸੁਧਾਰ ‘ਤੇ ਜ਼ੋਰ ਦਿੱਤਾ। ਅਮਰੀਕੀ ਸੰਸਦ ‘ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਈ ਸੁਧਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਵੱਡੀ ਗਿਣਤੀ ‘ਚ ਅਮਰੀਕੀ ਨਾਗਰਿਕਾਂ ਦਾ ਸਮਰਥਨ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਵਿਧਾਨ ਬਦਲਣ ਨਹੀਂ ਜਾ ਰਹੇ। ਅਸੀਂ ਥੋੜ੍ਹਾ ਦਲੀਲੀ ਹੋਣ ਜਾ ਰਹੇ ਹਾਂ।

Related posts

ਚੰਦਰਯਾਨ-2′ ਲਈ ਅੱਜ ਦਾ ਦਿਨ ਬੇਹੱਦ ਖਾਸ, ਚੰਨ ਦੇ ਆਖਰੀ ਵਰਗ ‘ਚ ਕਰੇਗਾ ਪ੍ਰਵੇਸ਼

On Punjab

ਸੱਜਣ ਸਿੰਘ ਚੀਮਾ ਨੇ ਝਾੜੂ ਛੱਡ ਕੇ ਚੁੱਕੀ ਤੱਕੜੀ

On Punjab

ਕੋਰੋਨਾ: ਅਮਰੀਕਾ ‘ਚ 24 ਘੰਟਿਆਂ ਦੌਰਾਨ 1,509 ਮੌਤਾਂ, ਨਿਊਯਾਰਕ ’ਚ ਮੌਤਾਂ ਦੀ ਗਿਣਤੀ 10,000 ਤੋਂ ਪਾਰ

On Punjab