ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੀ ਹੱਦ ਨਾ ਵਧਾਉਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਕ ਸਮੇਂ ’ਚ ਦੋ ਕੰਮ ਨਹੀਂ ਕਰ ਸਕਦਾ। ਡੈਲਾਵੇਅਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੱਖਣੀ ਅਮਰੀਕਾ ਦੀ ਸਰਹੱਦ ’ਤੇ ਬੇਸਹਾਰਾ ਬਾਲ ਪਰਵਾਸੀਆਂ ’ਚ ਵਾਧੇ ਕਾਰਨ ਸ਼ਰਨਾਰਥੀ ਮੁੜ ਵਸੇਬਾ ਦਫ਼ਤਰ ’ਤੇ ਪਹਿਲਾਂ ਹੀ ਕਾਫ਼ੀ ਬੋਝ ਹੈ। ਇਸ ਨੂੰ ਦੇਖਦਿਆਂ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੀ ਸਰਹੱਦ ਨੂੰ ਤੱਤਕਾਲ ਨਹੀਂ ਵਧਾਇਆ ਜਾ ਸਕਦਾ।
ਬਾਇਡਨ ਨੇ ਕਿਹਾ, ਅਸੀਂ ਗਿਣਤੀ ਵਧਾਉਣ ਜਾ ਰਹੇ ਹਨ। ਪਰ ਮੁਸੀਬਤ ਇਹ ਹੈ ਕਿ ਸਰਹੱਦ ’ਤੇ ਨੌਜਵਾਨਾਂ ਦੇ ਆਉਣ ਦਾ ਸੰਕਟ ਹੈ। ਇਕ ਸਮੇਂ ’ਚ ਅਸੀਂ ਦੋ ਕੰਮ ਨਹੀਂ ਕਰ ਸਕਦੇ। ਹਾਲਾਂਕਿ ਹੁਣ ਅਸੀਂ ਗਿਣਤੀ ਵਧਾਵਾਂਗੇ। ਦਿ ਹਿੱਲ ਮੁਤਾਬਕ ਵ੍ਹਾਈਟ ਹਾਊਸ ਨੇ ਇਕ ਦਿਨ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੱਪ ਦੇ ਸਮੇਂ ਸ਼ਰਨਾਰਥੀਆਂ ਦੀ ਅੰਦਾਜ਼ਨ ਪ੍ਰਾਪਤ ਗਿਣਤੀ ਨੂੰ ਪਲਟ ਦਿੱਤਾ ਸੀ। ਇਸ ਤੋਂ ਬਾਅਦ ਬਾਇਡਨ ਦੀ ਇਹ ਟਿੱਪਣੀ ਆਈ ਹੈ। ਡੈਮੋਕ੍ਰੇਟਿਕ ਪਾਰਟੀ ਸ਼ਰਨਾਰਥੀਆਂ ਦੀ ਵਧੇਰੇ ਗਿਣਤੀ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇਣ ਦੇ ਪੱਖ ’ਚ ਹੈ।
ਅਮਰੀਕਾ ਦੇ ਸਿਖਰਲੇ ਫ਼ੌਜੀ ਕਮਾਂਡਰਾਂ ਨੇ ਅਫ਼ਗਾਨਿਸਤਾਨ ਤੋਂ ਫ਼ੌਜੀਆਂ ਦੀ ਪੂਰੀ ਤਰ੍ਹਾਂ ਵਾਪਸੀ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਪਹਿਲਾਂ ਸ਼ਾਂਤੀ ਸਮਝੌਤਾ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਪਰ ਰਾਸ਼ਟਰਪਤੀ ਬਾਇਡਨ ਨੇ ਉਨ੍ਹਾਂ ਦੇ ਸੁਝਾਵਾਂ ’ਤੇ ਧਿਆਨ ਨਹੀਂ ਦਿੱਤਾ। ਵਾਲ ਸਟ੍ਰੀਟ ਜਰਨਲ ਦੇ ਹਵਾਲੇ ਨਾਲ ਸੁਪਤਨਿਕ ਨੇ ਖ਼ਬਰ ਦਿੱਤੀ ਹੈ ਕਿ ਸਿਖਰਲੀ ਕਮਾਂਡਰ ਜਨਰਰ ਫਰੈਂਕ ਮੈਕੇਂਜੀ, ਜਨਰਲ ਆਸਟਿਨ ਸਕਾਟ ਮਿਲਰ ਤੇ ਜਨਰਲ ਮਾਰਕ ਮਿਲੇ ਨੇ ਮੌਜੂਦਾ 2,500 ਫ਼ੌਜੀਆਂ ਨੂੰ ਅਫ਼ਗਾਨਿਸਤਾਨ ’ਚ ਬਣਾਈ ਰੱਖਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਬਦਲੇ ਸ਼ਾਂਤੀ ਸਮਝੌਤੇ ਲਈ ਕੂਟਨੀਤਿਕ ਯਤਨ ਵਧਾਇਆ ਜਾਣਾ ਚਾਹੀਦਾ ਹੈ।
ਬਾਇਡਨ ਨੇ ਕਿਹਾ, ਨਵਲਨੀ ਨਾਲ ਹੋ ਰਿਹੈ ਮਾੜਾ ਵਿਹਾਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ’ਚ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਨਾਲ ਮਾੜਾ ਵਿਹਾਰ ਹੋ ਰਿਹਾ ਹੈ। ਨਵਲਨੀ ਇਸ ਸਮੇਂ ਡਾਈ ਸਾਲ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਬਾਇਡਨ ਤੋਂ ਨਵਲਨੀ ਦੀ ਹਿਰਾਸਤ ਦੀ ਸਥਿਤੀ ਬਾਰੇ ਪੁੱਛਿਆ ਗਿਆ ਸੀ। ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਗ਼ਲਤ ਤੇ ਗ਼ੈਰ ਜ਼ਰੂਰੀ ਹੈ। ਰੂਸੀ ਅਧਿਕਾਰੀਆਂ ਨੇ ਨਵਲਨੀ ਨੂੰ ਆਪਣੇ ਪਸੰਦ ਦੇ ਡਾਕਟਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਮਾਰਚ ਦੇ ਅੰਤ ਤੋਂ ਹੀ ਰੂਸੀ ਨੇਤਾ ਭੁੱਖ ਹੜਤਾਲ ’ਤੇ ਹਨ। ਨਵਲਨੀ ਨੂੰ ਪਿੱਠ ਤੇ ਪੈਰ ’ਚ ਦਰਦ ਦੀ ਸ਼ਿਕਾਇਤ
ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਵੱਲੋਂ ਉਪਲਬਧ ਕਰਵਾਏ ਗਏ ਡਾਕਟਰ ਤੋਂ ਇਲਾਜ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਦੌਰਾਨ ਮਾਸਕੋ ਤੋਂ ਪ੍ਰਾਪਤ ਖ਼ਬਰਾਂ ਮੁਤਾਬਕ ਨਵਲਨੀ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਰੋਧੀ ਨੇਤਾ ਦੀ ਹਾਲਤ ਗੰਭੀਰ ਹੈ। ਡਾਕਟਰ ਯਾਰੋਸਲਾਵ ਅਸ਼ਿਖਮਿਨ ਨੇ ਕਿਹਾ ਕਿ ਨਵਲਨੀ ਦੇ ਸ਼ਰੀਰ ’ਚ ਪੋਟੈਸ਼ੀਅਮ ਦੀ ਮਾਤਰਾ ਵਧ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਇੱਥੋਂ ਤਕ ਕਿ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।