ਭਾਰਤੀ ਅਮਰੀਕੀ ਨੀਰਾ ਟੰਡਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਦੋ ਮਹੀਨੇ ਪਹਿਲਾਂ ਰਿਪਬਲਿਕਨ ਸੰਸਦਾਂ ਦੀ ਸਖ਼ਤ ਇਤਰਾਜ਼ ਕਾਰਨ ਉਨ੍ਹਾਂ ਨੇ ਵ੍ਹਾਈਟ ਹਾਊਸ ਦੀ ਮੈਨੇਜਮੈਂਟ ਤੇ ਬਜਟ ਆਫਿਸ ’ਚ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਸੋਮਵਾਰ ਨੂੰ 50 ਸਾਲਾ ਟੰਡਨ ਵ੍ਹਾਈਟ ਹਾਊਸ ’ਚ ਸੀਨੀਅਰ ਸਲਾਹਕਾਰ ਦਾ ਅਹੁਦਾ ਸੰਭਾਲੇਗੀ।ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਨੀਰਾ ਟੰਡਨ ਨੂੰ ਆਪਣੀ ਟੀਮ ’ਚ ਸੀਨੀਅਰ ਸਲਾਹਕਾਰ ਦੇ ਤੌਰ ’ਤੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਰਾਸ਼ਟਰਪਤੀ ਬਾਇਡਨ ਉਨ੍ਹਾਂ ਦੇ ਅਨੁਭਵ, ਕੌਸ਼ਲ ਤੇ ਵਿਚਾਰਾਂ ਦੀ ਸਰਾਹਨਾ ਕਰ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨੀਰਾ ਟੰਡਨ ਦਾ ਬਹੁਤ ਸਨਮਾਨ ਕਰਦੇ ਹਨ ਤੇ ਆਪਣੇ ਪ੍ਰਸ਼ਾਸਨ ’ਚ ਉਨ੍ਹਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ। ਹੁਣ ਨੀਰਾ ਟੰਡਨ ਨੂੰ ਉਨ੍ਹਾਂ ਦੀ ਟੀਮ ’ਚ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਵਰਤਮਾਨ ’ਚ ਨੀਰਾ ਟੰਡਨ ਥਿੰਕ ਟੈਂਕਰ ਕੈਪ ਦੇ ਸੀਈਓ ਤੇ ਪ੍ਰੈਜ਼ੀਡੈਂਟ ਹਨ।