PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਬਾਇਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਨਿਯਮਾਂ ’ਚ ਢਿੱਲ ਦਿੱਤੀ

ਵਾਸ਼ਿੰਗਟਨ-ਅਮਰੀਕਾ ’ਚ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੇ ਨਿਯਮਾਂ ’ਚ ਢਿੱਲ ਦਿੱਤੀ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਲਈ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਮਾਹਿਰਾਂ ਨੂੰ ਨਿਯੁਕਤ ਕਰਨਾ ਆਸਾਨ ਹੋ ਜਾਵੇਗਾ। ਇਸ ਨਾਲ ਐੱਫ-1 ਸਟੂਡੈਂਟ ਵੀਜ਼ਾ ਨੂੰ ਆਸਾਨੀ ਨਾਲ ਐੱਚ-1ਬੀ ਵੀਜ਼ੇ ’ਚ ਤਬਦੀਲ ਕੀਤਾ ਜਾ ਸਕੇਗਾ। ਅਮਰੀਕੀ ਸਰਕਾਰ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀ ਤਕਨਾਲੋਜੀ ਮਾਹਿਰਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਹੋਮਲੈਂਡ ਸੁਰੱਖਿਆ ਵਿਭਾਗ (ਡੀਐੱਚਐੱਸ) ਵੱਲੋਂ ਐਲਾਨੇ ਇਸ ਨਿਯਮ ਦਾ ਉਦੇਸ਼ ਵਿਸ਼ੇਸ਼ ਅਹੁਦਿਆਂ ਅਤੇ ਗ਼ੈਰ-ਲਾਭਕਾਰੀ ਤੇ ਸਰਕਾਰੀ ਖੋਜ ਸੰਗਠਨਾਂ ਲਈ ਆਧੁਨਿਕ ਬਣਾ ਕੇ ਮਾਲਕਾਂ ਅਤੇ ਵਰਕਰਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਹੈ। ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਬਦਲਾਅ ਨਾਲ ਅਮਰੀਕੀ ਕੰਪਨੀਆਂ ਨੂੰ ਆਪਣੀਆਂ ਜ਼ਰੂਰਤਾਂ ਮੁਤਾਬਕ ਨਿਯੁਕਤੀਆਂ ਕਰਨ ਅਤੇ ਆਲਮੀ ਬਾਜ਼ਾਰ ’ਚ ਮੁਕਾਬਲੇਬਾਜ਼ੀ ’ਚ ਬਣੇ ਰਹਿਣ ’ਚ ਸਹਾਇਤਾ ਮਿਲੇਗੀ। ਡੀਐੱਚਐੱਸ ਮੁਤਾਬਕ ਇਸ ਨਿਯਮ ’ਚ ਐੱਫ-1 ਵੀਜ਼ਾਧਾਰਕ ਵਿਦਿਆਰਥੀਆਂ ਲਈ ਕੁਝ ਸਹੂਲਤ ਦਾ ਵੀ ਪ੍ਰਬੰਧ ਹੈ ਜੋ ਆਪਣੇ ਵੀਜ਼ੇ ਨੂੰ ਐੱਚ-1ਬੀ ’ਚ ਬਦਲਣਾ ਚਾਹੁੰਦੇ ਹਨ। 

Related posts

550ਵੇਂ ਪ੍ਰਕਾਸ਼ ਪੁਰਬ ਮੌਕੇ 84ਦੇਸ਼ਾਂ ਦੇ ਅੰਬੇਸਡਰ ਦਰਬਾਰ ਸਾਹਿਬ ‘ਚ ਨਤਮਸਤਕ

On Punjab

ਸ਼ੰਭੂ ਪੰਜਾਬ-ਹਰਿਆਣਾ ਸਰਹੱਦ ਨਹੀਂ ਸਗੋਂ ਪਾਕਿ-ਭਾਰਤ ਸਰਹੱਦ ਲਗ ਰਿਹਾ- ਬਜਰੰਗ ਪੂਨੀਆ

On Punjab

ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਲੈਣ ਦੇ ਖ਼ਿਲਾਫ਼ ਭਾਰਤ ’ਤੇ ਲਗਾਈਆਂ ਪਾਬੰਦੀਆਂ ਹਟਾਉਣ ’ਤੇ ਫੈਸਲਾ ਨਹੀਂ : ਅਮਰੀਕਾ

On Punjab