ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੇਟ ਜੋਅ ਬਾਇਡੇਨ ਦੀ ਜਿੱਤ ਮਗਰੋਂ ਨਿਊ ਯਾਰਕ ਦੇ ਇੱਕ ਰੈਸਟੋਰੈਂਟ ਨੇ ਨਵੀਂ ਬਿਰਿਆਨੀ ਪੇਸ਼ ਕੀਤੀ ਹੈ।ਇਸ ਬਿਰੀਆਨੀ ਦਾ ਨਾਮ ‘ਬਾਇਡੇਨ ਬਿਰੀਆਨੀ’ ਰੱਖਿਆ ਗਿਆ ਹੈ।ਰੈਸਟੋਰੈਂਟ ਨੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਾਮ ਤੇ ਬਿਰੀਆਨੀ ਦਾ ਨਾਮ ਰੱਖਿਆ ਹੈ।ਬਾਇਡੇਨ ਬਿਰੀਆਨੀ ਦੀ ਤਸਵੀਰ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬੰਗਲਾਦੇਸ਼ ਦੇ ਖਲੀਲ ਰੈਸਟੋਰੈਂਟ ਵਿੱਚ ਬਿਰੀਆਨੀ ਦੇ ਨਾਲ ਤਾਜ਼ਾ ਸਲਾਦ, ਕੋਲਡ ਡਰਿੰਕ ਅਤੇ ਰਾਇਤਾ ਵੀ ਉਪਲਬਧ ਹੈ।ਉਧਰ ਡੋਨਾਲਡ ਟਰੰਪ ਨੇ ਆਪਣੀ ਹਾਰ ਨੂੰ ਸਵੀਕਾਰ ਕਰਨ ਦਾ ਸੰਕੇਤ ਦਿੱਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ, ਬਾਇਡੇਨ ਨੂੰ 306 ਇਲੈਕਟੋਰਲ ਕਾਲਜ ਦੀਆਂ ਵੋਟਾਂ ਮਿਲੀਆਂ ਹਨ ਅਤੇ ਟਰੰਪ ਨੂੰ 232 ਵੋਟਾਂ ਮਿਲੀਆਂ ਹਨ। ਇਲੈਕਟੋਰਲ ਕਾਲਜ ਦੀਆਂ 270 ਵੋਟਾ ਜਿੱਤਣ ਲਈ ਜ਼ਰੂਰੀ ਹਨ।