ਨਵੀਂ ਦਿੱਲੀ-ਵਿੱਕੀ ਕੌਸ਼ਲ ਦੀ ਇਤਿਹਾਸਕ ਐਕਸ਼ਨ ਫਿਲਮ ‘ਛਾਵਾ’ ਨੇ ਪਹਿਲੇ ਦਿਨ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 50 ਕਰੋੜ ਰੁਪਏ ਦੀ ਕਮਾਈ ਕੀਤੀ। ਲਕਸ਼ਮਣ ਓਟਕਰ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਦਿਨੇਸ਼ ਵਿਜਨ ਦੁਆਰਾ ਆਪਣੇ ਬੈਨਰ ਮੈਡੌਕ ਫਿਲਮਜ਼ ਹੇਠ ਕੀਤਾ ਗਿਆ ਹੈ। ਜਿਸ ਵਿੱਚ ਰਸ਼ਮਿਕਾ ਮੰਦਾਨਾ ਅਤੇ ਅਕਸ਼ੈ ਖੰਨਾ ਵੀ ਹਨ। ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ।
ਪ੍ਰੋਡਕਸ਼ਨ ਬੈਨਰ ਨੇ ਸ਼ਨਿੱਚਰਵਾਰ ਨੂੰ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ‘ਛਾਵਾ’ ਬਾਰੇ ਕਿਹਾ ਕਿ ਫਿਲਮ ਨੇ ਇਤਿਹਾਸਕ ਹਿੰਦੀ ਫਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸ਼ੁਰੂਆਤ ਦਾ ਰਿਕਾਰਡ ਕਾਇਮ ਕੀਤਾ ਹੈ।