PreetNama
ਸਿਹਤ/Health

ਬਾਡੀ ‘ਚੋਂ ਬੈਡ ਕਲੈਸਟ੍ਰੋਲ ਨੂੰ ਘੱਟ ਕਰਨਗੇ ਯੋਗਾ ਦੇ ਇਹ ਆਸਨ

ਬਹੁਤ ਜਿਆਦਾ ਤਲਿਆ-ਭੁੰਨਿਆ ਖਾਣਾ, ਜੰਕ ਫੂਡ,ਨਾਨ ਵੈੱਜ ਦਾ ਸੇਵਨ ਸਰੀਰ ‘ਚ ਬੈਡ ਕਲੈਸਟ੍ਰੋਲ ਜਮ੍ਹਾ ਹੋਣ ਲੱਗਦਾ ਹੈ ਜੋ ਅੱਗੇ ਜਾ ਕੇ ਹਾਰਟ ਅਟੈਕ ਤੇ ਸਟ੍ਰੋਕ ਦੀ ਵਜ੍ਹਾ ਬਣਦਾ ਹੈ। ਸਾਡੇ ਸਰੀਰ ‘ਚ ਦੋ ਤਰ੍ਹਾਂ ਦੇ ਕਲੈਸਟ੍ਰੋਲ ਪਾਏ ਜਾਂਦੇ ਹਨ- ਗੁੱਡ ਤੇ ਬੈਡ। ਗੁੱਡ ਨੂੰ ਹਾਈ ਡੈਨਸਿਟੀ ਲਿਪੋਪ੍ਰੋਟੀਨ(hdl) ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਬੈਡ ਨੂੰ ਲੋ ਡੈਨਸਿਟੀ ਲਿਪੋਪ੍ਰੋਟੀਨ(LDL) ਦੇ ਨਾਮ ਨਾਲ।ਇਸ ਲਈ ਸਮੇਂ-ਸਮੇਂ ‘ਤੇ ਇਸ ਦੀ ਜਾਂਚ ਕਰਵਾਉਂਦੇ ਰਹੋ ਤੇ ਲੋ ਡੈਨਸਿਟੀ ਲਿਪੋਪ੍ਰੋਟੀਨ(LDL) ਦੀ ਮਾਤਰਾ ਸਰੀਰ ‘ਚ ਜਿਆਦਾ ਹੋਣ ‘ਤੇ ਡਾਕਟਰ ਦੁਆਰਾ ਦੱਸੇ ਪਰਹੇਜ਼ ਜ਼ਰੂਰ ਕਰੋ ਤੇ ਯੋਗ ਆਸਣਾਂ ਨੂੰ ਰੋਜ਼ਾਨਾ ਜਿੰਦਗੀ ‘ਚ ਸ਼ਾਮਿਲ ਕਰੋ।j

ਸ਼ਲਭਾਸਨ ਲੀਵਰ ਤੇ ਪੇਟ ਦੇ ਅੰਗਾਂ ਨੂੰ ਐਕਟਿਵ ਕਰਦਾ ਹੈ। ਜਿਸ ਨਾਲ ਇਹ ਸਹੀ ਤਰੀਕੇ ਨਾਲ ਕੰਮ ਕਰ ਪਾਉਂਦੇ ਹਨ। ਅੰਤਡ਼ੀਆਂ ਦੀਆਂ ਬਿਮਾਰੀਆਂ ਵੀ ਇਸ ਨਾਲ ਦੂਰ ਰਹਿੰਦੀਆਂ ਹਨ

ਕਰਨ ਦਾ ਤਰੀਕਾ

ਪੇਟ ਦੇ ਭਾਰ ਲੇਟ ਜਾਓ। ਹੱਥਾਂ ਨੂੰ ਆਪਣੀ ਕਮਰ ਕੋਲ ਰੱਖੋ। ਸਾਹ ਲੈਂਦੇ ਹੋਏ ਸਰੀਰ ਦੇ ਉਪਰਲੇ ਤੇ ਹੇਠਾਂ ਵਾਲੇ ਹਿੱਸੇ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰੋ। ਜਦ ਤੁਹਾਡੀ ਬਾਡੀ ਹਵਾ ‘ਚ ਰਹੇਗੀ ਉਦੋਂ ਸਾਹ ਰੋਕ ਕੇ ਰੱਖੋ ਤੇ ਫਿਰ ਸਾਹ ਛੱਡਦੇ ਹੋਏ ਵਾਪਸ ਆ ਜਾਓ। ਇਸ ਨੂੰ 3 ਤੋਂ 5 ਵਾਰ ਦੁਹਰਾਓ।

ਜਾਨੁਸਿਰਾਸਨ

ਇਸ ਆਸਨ ਦਾ ਸਿੱਧਾ ਅਸਰ ਸਾਡੀ ਕਿਡਨੀ ‘ਤੇ ਪਵੇਗਾ। ਅੰਦਰੂਨੀ ਅੰਗਾਂ ‘ਤੇ ਜੰਮੀ ਚਰਬੀ ਨੂੰ ਇਹ ਆਸਨ ਕਰਨ ਨਾਲ ਘਟਾਇਆ ਜਾ ਸਕਦਾ ਹੈ।

ਰਨ ਦਾ ਤਰੀਕਾ

ਇਕ ਪੈਰ ਨੂੰ ਸਿੱਧਾ ਰੱਖੋ ਤੇ ਦੂਸਰੇ ਨੂੰ ਮੋਡ਼ ਲਓ। ਸਾਹ ਭਰਦੇ ਹੋਏ ਹੱਥਾਂ ਨੂੰ ਉੱਪਰ ਲੈਕੇ ਜਾਓ ਤੇ ਸਾਹ ਛੱਡਦੇ ਹੋਏ ਅੱਗੇ ਨੂੰ ਝੁਕੋ। 10 ਸੈਕਿੰਡ ਝੁਕੇ ਰਹੋ। 3-5 ਵਾਰ ਇਸ ਆਸਨ ਨੂੰ ਕਰੋ।

ਪੱਛਮੋਤਾਣਆਸਨ

ਇਹ ਆਸਨ ਲੀਵਰ ਤੇ ਕਿਡਨੀ ਨੂੰ ਐਕਟਿਵ ਰੱਖਦਾ ਹੈ। ਇਸ ਨਾਲ ਮੋਟਾਪਾ ਵੀ ਘੱਟ ਹੁੰਦਾ ਹੈ। ਅੰਦਰੂਨੀ ਅੰਗਾਂ ‘ਚ ਜੰਮੀ ਚਰਬੀ ਨੂੰ ਵੀ ਘੱਟ ਕਰਦਾ ਹੈ।

ਕਰਨ ਦਾ ਤਰੀਕਾ

ਸਾਹ ਭਰਦੇ ਹੋਏ ਹੱਥਾਂ ਨੂੰ ਉੱਪਰ ਲੈ ਜਾਓ ਤੇ ਸਾਹ ਛੱਡਦੇ ਹੋਏ ਸਾਹਮਣੇ ਵੱਲ ਝੁਕੋ। ਹੱਥਾਂ ਨੂੰ ਮੈਟ ‘ਤੇ ਰੱਖੋ ਜਾਂ ਪੈਰਾਂ ਦੇ ਪੰਜੇ ਨੂੰ ਫਡ਼ਨ ਦੀ ਕੋਸ਼ਿਸ਼ ਕਰੋ। ਕੁਝ ਚਿਰ ਇਸ ਸਥਿਤੀ ‘ਚ ਰਹੋ ਤੇ ਫਿਰ ਵਾਪਸ ਆ ਜਾਓ। ਇਸ ਨੂੰ 3-5 ਵਾਰ ਕਰੋ।

Related posts

World Polio Day 2021: 24 ਅਕਤੂਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਪੋਲੀਓ ਦਿਵਸ, ਜਾਣੋ ਰੌਚਕ ਤੱਥ

On Punjab

ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ…

On Punjab

ਜੇਕਰ ਤੁਸੀਂ ਵੀ ਸਰਦੀਆਂ ’ਚ ਗਠੀਏ ਦੇ ਦਰਦ ਤੋਂ ਹੋ ਜਾਂਦੇ ਹੋ ਪਰੇਸ਼ਾਨ ਤਾਂ ਘਬਰਾਉਣ ਦੀ ਨਹੀਂ ਲੋੜ, ਡਾਈਟ ’ਚ ਸ਼ਾਮਿਲ ਕਰੋਗੇ ਇਹ ਪੰਜ ਚੀਜ਼ਾਂ

On Punjab