ਕੋਰੋਨਾ ਤੋਂ ਬਚਾਅ ਲਈ ਦੱਸੇ ਗਏ ਸੁਝਾਵਾਂ ’ਚ ਕਾੜ੍ਹਾ ਪੀਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਕਾੜ੍ਹਾ ਬਣਾਉਣ ’ਚ ਪੂਰੀ ਤਰ੍ਹਾਂ ਨੈਚੂਰਲ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਹਰ ਤਰੀਕੇ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਹੈ ਅਤੇ ਜੇਕਰ ਤੁਸੀਂ ਸਵੇਰ ਦੀ ਇਕ ਕੱਪ ਚਾਹ ਨੂੰ ਕਾੜ੍ਹੇ ਨਾਲ ਰਿਪਲੇਸ ਕਰ ਦਿੰਦੇ ਹੋ, ਤਾਂ ਮੌਸਮ ਕੋਈ ਵੀ ਹੋਵੇ ਤੁਸੀਂ ਹਮੇਸ਼ਾ ਹੀ ਹੈਲਦੀ ਬਣੇ ਰਹੋਗੇ।
ਤੁਲਸੀ ਦਾ ਕਾੜ੍ਹਾ ਪੀਣ ਦੇ ਫਾਇਦੇ
– ਤੁਲਸੀ ਦੇ ਕਾੜ੍ਹੇ ਦੇ ਸੇਵਨ ਨਾਲ ਬਾਡੀ ’ਚ ਮੌਜੂਦ ਸਾਰੇ ਟਾਕਸਿਨਸ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ।
– ਤੁਲਸੀ ਦਾ ਕਾੜ੍ਹਾ ਇਮਿਊਨ ਸਿਸਟਮ ਨੂੰ ਦਰੁਸਤ ਕਰਦਾ ਹੈ।
– ਕਬਜ਼, ਗੈਸ, ਐਸੀਡਿਟੀ ਨਾਲ ਜੁੜੀਆਂ ਸਮੱਸਿਆਵਾਂ ਵੀ ਰੋਜ਼ਾਨਾ ਕਾੜ੍ਹਾ ਪੀਣ ਨਾਲ ਦੂਰ ਰਹਿੰਦੀਆਂ ਹਨ।
– ਸਰਦੀ, ਜ਼ੁਕਾਮ, ਗਲੇ ’ਚ ਖਰਾਸ਼ ਜਿਹੀਆਂ ਪ੍ਰੋਬਲਮਜ਼ ’ਚ ਤਾਂ ਕਾੜ੍ਹਾ ਰਾਮਬਾਣ ਹੈ।
ਕਿਹੜੀ ਤੁਲਸੀ ਦਾ ਬਣਾਉਣਾ ਚਾਹੀਦਾ ਹੈ ਕਾੜ੍ਹਾ?
ਦੋ ਤਰ੍ਹਾਂ ਦੀ ਤੁਲਸੀ ਹੁੰਦੀ ਹੈ, ਇਕ ਹਰੇ ਰੰਗ ਦੀ ਜਿਸਨੂੰ ‘ਰਾਮਾ ਤੁਲਸੀ’ ਕਹਿੰਦੇ ਹਨ ਅਤੇ ਦੂਸਰੀ ਥੋੜ੍ਹਾ ਕਾਲੇ ਰੰਗ ਦੀ ਜਿਸਨੂੰ ‘ਸ਼ਯਾਮਾ ਤੁਲਸੀ’ ਕਹਿੰਦੇ ਹਨ। ਰਾਮਾ ਤੁਲਸੀ ਦਾ ਮਸਾਲੇਦਾਰ ਅਤੇ ਗਰਮ ਕਾੜ੍ਹਾ ਪਾਚਨ, ਪਸੀਨਾ ਅਤੇ ਬੱਚਿਆਂ ਦੀ ਸਰਦੀ-ਖੰਘ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਪੀਤਾ ਜਾਂਦਾ ਹੈ।
ਜਦਕਿ ਸ਼ਯਾਮਾ ਤੁਲਸੀ ਮਸਾਲੇਦਾਰ ਅਤੇ ਕੜ੍ਹਵੀ, ਮੁਲਾਇਮ, ਚਿਕਨੀ, ਪਚਣ ’ਚ ਹਲਕੀ, ਖੁਸ਼ਕ ਅਤੇ ਪਿੱਤੇ ਲਈ ਲਾਭਦਾਇਕ ਹੁੰਦੀ ਹੈ।
ਕਾੜ੍ਹੇ ਦੇ ਨਾਲ ਹੀ ਇਸਦਾ ਪੱਤਾ ਖਾਣਾ ਵੀ ਹੈ ਲਾਭਦਾਇਕ
ਲਸੀ ਭੋਜਨ ਦੁਆਰਾ ਬਾਡੀ ’ਚ ਜਾਣ ਵਾਲੇ ਕਾਰਬੋਹਾਈਡ੍ਰੇਟਸ ਅਤੇ ਚਰਬੀ ਦੇ ਡਾਈਜੇਸ਼ਨ ਨੂੰ ਆਸਾਨ ਬਣਾਉਂਦਾ ਹੈ। ਇਸ ’ਚ ਐਂਟੀ ਬੈਕਟੀਰੀਅਲ ਤੱਤ ਮੌਜੂਦ ਹੁੰਦੇ ਹਨ ਜੋ ਸਰਦੀ-ਖੰਘ ਅਤੇ ਜੁਕਾਮ ਤੋਂ ਦੂਰ ਰੱਖਦੇ ਹਨ। ਤਾਂ ਜੇਕਰ ਕਾੜ੍ਹਾ ਬਣਾਉਣਾ ਮੁਸ਼ਕਿਲ ਕੰਮ ਲੱਗਦਾ ਹੈ ਤਾਂ ਇਸਦੇ 4-5 ਪੱਤੇ ਖਾਣ ਦਾ ਵੀ ਆਪਸ਼ਨ ਹੈ।
ਤੁਲਸੀ ਦਾ ਕਾੜ੍ਹਾ ਬਣਾਉਣ ਦੀ ਵਿਧੀ
ਇਕ ਪੈਨ ’ਚ ਇਕ ਕੱਪ ਪਾਣੀ ਲੈ ਕੇ ਇਸਨੂੰ ਉਬਾਲਣ ਲਈ ਰੱਖ ਦਿਓ। ਹੁਣ ਇਸ ’ਚ 7-8 ਤੁਲਸੀ ਦੇ ਪੱਤੇ, 1/2 ਚਮਚ ਅਜਵਾਈਨ, 2-3 ਕਾਲੀ ਮਿਰਚ, 3-4 ਲੌਂਗ, ਚੁਟਕੀ ਭਰ ਕੇ ਨਮਕ, 1/2 ਟੁੱਕੜਾ ਅਦਰਕ ਪਾ ਦਿਓ। ਪਾਣੀ ਨੂੰ ਉਦੋਂ ਤਕ ਉਬਾਲਣ ਹੈ ਜਦੋਂ ਤਕ ਕਿ ਉਹ ਅੱਧਾ ਕੱਪ ਨਾ ਰਹਿ ਜਾਵੇ। ਇਸਤੋਂ ਬਾਅਦ ਇਸਨੂੰ ਛਾਣ ਲਓ ਅਤੇ ਗਰਮਾ-ਗਰਮ ਹੀ ਪੀਓ।