ਪੰਜਾਬੀ ਸਿੰਗਰ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਛਾਈ ਹੋਈ ਹੈ। ਉਹ ਸਿੰਗਰ ਦੇ ਨਾਲ ਨਾਲ ਐਕਟਿੰਗ ਦੀ ਦੁਨੀਆ ‘ਚ ਵੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਬਾਣੀ ਸੰਧੂ ਦੀ ਫਿਲਮ ‘ਮੈਡਲ’ 2 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ‘ਚ ਉਹ ਅਦਾਕਾਰ ਜੈ ਰੰਧਾਵਾ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
‘ਮੈਡਲ’ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ। ਫਿਲਮ ਦੀ ਕਹਾਣੀ ਜੈ ਰੰਧਾਵਾ ਤੇ ਬਾਣੀ ਸੰਧੂ ਦੇ ਆਲੇ ਦੁਆਲੇ ਘੁੰਮਦੀ ਹੈ। ਜੈ ਰੰਧਾਵਾ ਬੜਾ ਹੀ ਸ਼ਰੀਫ ਮੁੰਡਾ ਹੈ, ਜਿਸ ਦਾ ਸੁਪਨਾ ਹੈ ਐਥਲੈਟਿਕਸ ਵਿੱਚ ਗੋਲਡ ਮੈਡਲ ਜਿੱਤਣਾ। ਇਸ ਦੇ ਲਈ ਉਹ ਦਿਨ ਰਾਤ ਮੇਹਨਤ ਕਰ ਰਿਹਾ ਹੈ, ਪਰ ਇਸ ਦੌਰਾਨ ਕੁੱਝ ਅਜਿਹਾ ਹੁੰਦਾ ਹੈ ਕਿ ਗੋਲਡ ਮੈਡਲਿਸਟ ਜੈ ਗੈਂਗਸਟਰ ਬਣਨ ਲਈ ਮਜਬੂਰ ਹੋ ਜਾਂਦਾ ਹੈ। ਫਿਲਮ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਐਕਸ਼ਨ ਭਰਪੂਰ ਹੈ। ਫਿਲਮ ਦਾ ਐਕਸ਼ਨ ਸਾਊਥ ਦੀਆਂ ਫਿਲਮਾਂ ਤੋਂ ਪ੍ਰੇਰਿਤ ਹੈ। ਦੇਖੋ ਫਿਲਮ ਦਾ ਸ਼ਾਨਦਾਰ ਟਰੇਲਰ:ਕਾਬਿਲੇਗ਼ੌਰ ਹੈ ਕਿ ਮੈਡਲ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਰਾਹੀਂ ਬਾਣੀ ਸੰਧੂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੇ ਨਾਲ ਨਾਲ ਗਾਇਕਾ ਕਾਰੋਬਾਰੀ ਵੀ ਬਣਨ ਜਾ ਰਹੀ ਹੈ। ਬਾਣੀ ਨੇ ਆਪਣਾ ਸਪਿਰੀਚੂਅਲ ਹੀਲੰਿਗ ਦਾ ਬਿਜ਼ਨਸ ਸ਼ੁਰੂ ਕੀਤਾ ਹੈ। ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਸੀ।