57.96 F
New York, US
April 24, 2025
PreetNama
ਰਾਜਨੀਤੀ/Politics

ਬਾਦਲ ਦਾ ਚੁੱਪ ਚਪੀਤੇ ਕੈਪਟਨ ‘ਤੇ ‘ਵਾਰ’

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਗੁਣਗਾਣ ਕਰਦਿਆਂ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਵਾਰ ਕਰਦਿਆਂ ਪੰਜਾਬ ਕਾਂਗਰਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।

ਬਾਦਲ ਨੇ ਕਿਹਾ ਅਕਾਲੀ ਦਲ ਦਾ ਦੇਸ਼ ਦੀ ਅਜ਼ਾਦੀ, ਪੰਜਾਬੀ ਸੂਬਾ ਬਣਾਉਣ, ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ, ਕਿਸਾਨੀ ਦੀ ਬਿਹਤਰੀ ਤੇ ਸਿੱਖ ਕੌਮ ਹਿੱਤ ਸੰਘਰਸ਼ ਦਾ ਲੰਮਾ ਇਤਿਹਾਸ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦਾ ਇਤਿਹਾਸ ਸਿੱਖਾਂ ਦੇ ਘਾਣ ਤੇ ਅਮਰਿੰਦਰ ਸਿੰਘ ਦਾ ਇਤਿਹਾਸ ਐਸਵਾਈਐਲ ਦੇ ਨਿਰਮਾਣ ਵਰਗੇ ਪੰਜਾਬ ਮਾਰੂ ਫ਼ੈਸਲਿਆਂ ਨਾਲ ਭਰਿਆ ਪਿਆ ਹੈ।

ਸਾਬਕਾ ਮੁੱਖ ਮੰਤਰੀ ਨੇ ਇਲਜ਼ਾਮ ਲਾਏ ਕਿ ਕੈਪਟਨ ਅਮਰਿੰਦਰ ਆਪਣੀ ਸਰਕਾਰ ਦੀਆਂ ਮੁਕੰਮਲ ਨਾਕਾਮੀਆਂ ਲਈ ਆਰਡੀਨੈਂਸ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਰਡੀਨੈਂਸ ਨੂੰ ਲੈ ਕੇ ਗੁਮਰਾਹਕੁੰਨ ਪ੍ਰਚਾਰ ਤੋਂ ਬਚੋ।

ਬਾਦਲ ਨੇ ਕਿਹਾ ਜਿਵੇਂ 100 ਸਾਲਾਂ ਦੇ ਇਤਿਹਾਸ ‘ਚ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਲਈ ਸੰਘਰਸ਼ ਕਰਦਾ ਆਇਆ ਹੈ। ਅੱਗੇ ਵੀ ਜਦੋਂ ਕਿਤੇ ਲੋੜ ਪਈ ਤਾਂ ਅਕਾਲੀ ਦਲ ਕਿਸਾਨਾਂ ਦੇ ਹੱਕ ‘ਚ ਨਿਡਰ ਹੋ ਕੇ ਲੜਾਈ ਲੜੇਗਾ।

Related posts

ਕਲਕੱਤਾ ਹਾਈ ਕੋਰਟ ਵੱਲੋਂ ਮਮਤਾ ਸਰਕਾਰ ਨੂੰ ‘ਮੌਤ ਤੱਕ ਉਮਰ ਕੈਦ’ ਦੀ ਸਜ਼ਾ ਨੂੰ ਚੁਣੌਤੀ ਦੇਣ ਦੀ ਖੁੱਲ੍ਹ

On Punjab

ਮੋਦੀ ਦਾ ਚੀਨ ਨੂੰ ਠੋਕਵਾਂ ਜਵਾਬ, ਪਹਿਲੀ ਵਾਰ ਮਾਰੀ ਬੜ੍ਹਕ

On Punjab

ਅੱਤਵਾਦ ਦੇ ਮੁੱਦੇ ‘ਤੇ ਚੀਨ ਨੇ ਕੀਤਾ ਪਾਕਿਸਤਾਨ ਦਾ ਬਚਾਅ, ਇਮਰਾਨ ਸਰਕਾਰ ਦੀ ਕੁਝ ਇੰਜ ਕੀਤੀ ਸ਼ਲਾਘਾ

On Punjab