32.97 F
New York, US
February 23, 2025
PreetNama
ਫਿਲਮ-ਸੰਸਾਰ/Filmy

ਬਾਦਸ਼ਾਹ ਨਹੀਂ ਗਾ ਸਕਦੇ ਗੁਰੂ ਰੰਧਾਵਾ ਵਰਗੇ ਗਾਣੇ, ਯੂਟਿਊਬ ‘ਤੇ ਕਲਿੱਕਸ ਦੀ ਨਹੀਂ ਪ੍ਰਵਾਹ

ਮੁੰਬਈਰੈਪਰ ਬਾਦਸ਼ਾਹ ਦੇ ਗਾਣੇ ਅਕਸਰ ਹੀ ਰਿਲੀਜ਼ ਹੁੰਦਿਆਂ ਹੀ ਛਾ ਜਾਂਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਦੇ ਹਾਲ ਹੀ ‘ਚ ਆਏ ਗਾਣੇ ‘ਪਾਗਲ’ ਨਾਲ ਹੋਇਆ। ਉਨ੍ਹਾਂ ਦੇ ਗਾਣੇ ‘ਪਾਗਲ’ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੌਂਗ ‘ਤੇ ਕਾਫੀ ਕਲਿੱਕਸ ਆ ਰਹੇ ਹਨ। ਇਸ ਦੇ ਨਾਲ ਹੀ ਬਾਦਸ਼ਾਹ ਨੇ ਹਾਲ ਹੀ ‘ਚ ਇੰਟਰਵਿਊ ਦੌਰਾਨ ਕਿਹਾ ਯੂਟਿਊਬ ਕਿਸੇ ਗਾਣੇ ਦੀ ਸਕਸੈਸ ਨੂੰ ਮਾਪਣ ਦਾ ਪਲੇਟਫਾਰਮ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੈਂ ਅਜਿਹਾ ਨਹੀਂ ਮੰਨਦਾ ਹਾਂ। ਇਸ ਦਾ ਰੈਫਰੈਂਸ ਦਿੱਤਾ ਜਾ ਸਕਦਾ ਹੈ ਕਿ ਇੱਥੇ ਜ਼ਰੂਰੀ ਨਹੀਂ ਕਿ ਕਿਸੇ ਗਾਣੇ ਨੂੰ ਜ਼ਿਆਦਾ ਵਿਊਜ਼ ਮਿਲਣ ਤਾਂ ਉਹ ਗਾਣਾ ਫੇਮਸ ਹੈ ਜਾਂ ਨਹੀਂ। ਉਦਾਹਰਨ ਦੇ ਤੌਰ ‘ਤੇਫਿਲਮ ਕਬੀਰ ਸਿੰਘ‘ ਦਾ ‘ਬੇਖ਼ਿਆਲੀ’ ਇਸ ਸਮੇਂ ਸਭ ਤੋਂ ਫੇਮਸ ਗਾਣਿਆਂ ‘ਚ ਇੱਕ ਹੈ ਜਿਸ ਨੂੰ ਯੂਟਿਊਬ ‘ਤੇ 100ਮਿਲੀਅਨ ਵਿਊਜ਼ ਵੀ ਨਹੀਂ ਮਿਲੇ।

ਉਨ੍ਹਾਂ ਅੱਗ ਕਿਹਾ ਕਿ ਮੈਂ ਚਾਹੇ ਕਿੰਨਾ ਵੀ ਚਾਹਾਂ ਪਰ ਮੈਂ ਕਦੇ ਗੁਰੂ ਰੰਧਾਵਾ ਦੀ ਤਰ੍ਹਾਂ ਲਵ ਸੌਂਗ ਨਹੀਂ ਗਾ ਸਕਦਾ। ਮੈਂ ਹਮੇਸ਼ਾ ਕੁਝ ‘ਕਵਿਰਕੀ’ ਕਰਨਾ ਚਾਹੁੰਦਾ ਹਾਂ,ਅਜਿਹੇ ਗਾਣੇ ਜਿਨ੍ਹਾਂ ਨੂੰ ਸੁਣ ਕੇ ਲੋਕ ਕਹਿਣ ਕਿ ‘ਇਹ ਸਿਰਫ ਬਾਦਸ਼ਾਹ ਕਰ ਸਕਦਾ ਹੈ।” ਮੈਂ ਐਰੋਗੈਂਟ ਸਾਉਂਡ ਨਹੀਂ ਕਰਨਾ ਚਾਹੁੰਦਾ ਪਰ ਬਾਦਸ਼ਾਹ ਇੱਕ ਬ੍ਰੈਂਡ ਬਣ ਚੁੱਕਿਆ ਹੈ।

Related posts

ਸ਼ਾਹਰੁਖ ਖਾਨ ਨੇ ਮੁੜ ਕੀਤੀ ਸਰਕਾਰ ਦੀ ਮਦਦ,ਦਿੱਤੀਆਂ 25 ਹਜ਼ਾਰ ‘PPE ਕਿੱਟਾਂ

On Punjab

ਸੋਨੂੰ ਸੂਦ ਨੇ ਦਿੱਤੀ ਆਊਟਸਾਈਡਰਸ ਨੂੰ ਸਲਾਹ

On Punjab

ਇਸ ਸ਼ਖਸ ਨੇ ਹੇਮਾ ਮਾਲਿਨੀ ਨੂੰ ਫ਼ਿਲਮ ’ਚੋਂ ਧੱਕੇ ਮਾਰ ਕੱਢਿਆ ਸੀ ਬਾਹਰ

On Punjab