72.05 F
New York, US
May 7, 2025
PreetNama
ਫਿਲਮ-ਸੰਸਾਰ/Filmy

ਬਾਦਸ਼ਾਹ ਨੇ ਫੇਕ ਫੌਲੋਅਰਸ ਲਈ ਦਿੱਤੇ 75 ਲੱਖ ਰੁਪਏ? ਰੈਪਰ ਨੇ ਦਿੱਤੀ ਸਫ਼ਾਈ

ਮੁੰਬਈ: ਸੋਸ਼ਲ ਮੀਡੀਆ ਤੇ ਫੇਕ ਫੌਲੋਅਰਜ਼, ਲਾਈਕਸ ਤੇ ਵਿਊਜ਼ ਖਰੀਦਣ ਦੇ ਮਾਮਲੇ ‘ਚ ਮਸ਼ਹੂਰ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਜਾਂਚ ਕਰ ਰਹੀ ਹੈ।

ਪੁਲਿਸ ਨੇ ਰੈਪਰ ਬਾਦਸ਼ਾਹ ਤੋਂ 8 ਅਗਸਤ ਨੂੰ ਤਕਰੀਬਨ 9 ਘੰਟੇ ਪੁੱਛਗਿੱਛ ਕੀਤੀ ਹੈ। ਸੂਤਰਾਂ ਅਨੁਸਾਰ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਜਾਂਚ ਵਿਚ ਬਾਦਸ਼ਾਹ ਨੇ ਆਪਣੇ ਗੀਤਾਂ ਲਈ ਫੇਕ ਵਿਊਜ਼ ਤੇ ਲਾਈਕ ਵਧਾਉਣ ਲਈ 75 ਲੱਖ ਰੁਪਏ ਦੇਣ ਦੀ ਗੱਲ ਸਵੀਕਾਰ ਕੀਤੀ ਹੈ।

ਇਸ ਤੋਂ ਬਾਅਦ ਬਾਦਸ਼ਾਹ ਨੇ ਬਿਆਨ ਜਾਰੀ ਕਰਦਿਆਂ ਆਪਣੇ ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਬਾਦਸ਼ਾਹ ਨੇ ਲਿਖਿਆ, ‘ਮੈਂ ਮੁੰਬਈ ਪੁਲਿਸ ਨਾਲ ਇਸ ਬਾਰੇ ਗੱਲ ਕੀਤੀ। ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ‘ਚ ਸਹਿਯੋਗ ਦਿੱਤਾ ਹੈ।

ਬਾਦਸ਼ਾਹ ਨੇ ਕਿਹਾ ‘ਮੈਂ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਦਾ ਸਪਸ਼ਟ ਤੌਰ ‘ਤੇ ਖੰਡਨ ਕਰਦਾ ਹਾਂ ਤੇ ਮੈਂ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ।’ ਉਨ੍ਹਾਂ ਕਿਹਾ ਜਾਂਚ ਪ੍ਰਕਿਰਿਆ ਕਾਨੂੰਨ ਅਨੁਸਾਰ ਚਲਾਈ ਜਾ ਰਹੀ ਹੈ ਤੇ ਮੈਨੂੰ ਅਧਿਕਾਰੀਆਂ ਉੱਤੇ ਪੂਰਾ ਭਰੋਸਾ ਹੈ।

ਬਾਦਸ਼ਾਹ ਦੇ ਪਿਛਲੇ ਕੁਝ ਗੀਤਾਂ ‘ਚੋਂ ‘ਪਾਗਲ’ ਤੇ ‘ਗੇਂਦਾ ਫੂਲ’ ਗੀਤ ਨੇ ਸੋਸ਼ਲ ਮੀਡੀਆ ‘ਤੇ ਕਾਫੀ ਰਿਕਾਰਡ ਤੋੜੇ ਹਨ। ਬਾਦਸ਼ਾਹ ਦੇ ਗੀਤ ‘ਪਾਗਲ’ ਦੇ ਨਾਂ ਇੱਕ ਦਿਨ ‘ਚ 75 ਮਿਲੀਅਨ ਵਿਊਜ਼ ਕਰਨ ਦਾ ਰਿਕਾਰਡ ਹੈ।

Related posts

ਵਿਆਹ ਦੇ ਬੰਧਨ ‘ਚ ਬੱਝੀ ‘ਯੇ ਹੈ ਮੁਹੱਬਤੇਂ’ ਦੀ ਸਿੰਮੀ, ਲਾਲ ਜੋੜੇ ‘ਚ ਦਿਵਯੰਕਾ ਤ੍ਰਿਪਾਠੀ ਦੀ ਆਨਸਕ੍ਰੀਨ ਨਨਾਣ ਲੱਗੀ ਬੇਹੱਦ ਖੂਬਸੂਰਤ

On Punjab

ਰਜਨੀਕਾਂਤ ਨਾਲ ਮਿਲ ਕੇ ਯੋਗਰਾਜ ਪਾਉਣਗੇ ਧਮਾਲ!

On Punjab

ਸਲਮਾਨ ਦੀ ‘ਭਾਰਤ’ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਪਾਸ

On Punjab