ਬਾਪੂ ਮੇਰਾ ਅੜਬ ਸੁਭਾਅ ਦਾ
ਇਹ ਗੱਲ ਬਿਲਕੁਲ ਸੱਚੀ ਐ।
ਮੈਂ ਜੋ ਗੱਲ ਆਖਾਂ ਪੂਰੀ ਕਰਦਾ
ਕਦੇ ਘਾਟ ਕੋਈ ਨਾ ਰੱਖੀ ਐ।
ਝੂਠੀ ਕਦੇ ਨਹੀ ਹਾਮੀ ਭਰਦਾ
ਰੱਬ ਨੇ ਦਿੱਤੀ ਬੜੀ ਤਰੱਕੀ ਐ।
ਨਸ਼ੇ ਪੱਤੇ ਦੇ ਨੇੜ ਨਹੀ ਜਾਣਾ
ਇਹ ਨੀਤੀ ਇਸ ਦੀ ਪੱਕੀ ਐ।
ਬਾਪੂ ਦੀ ਛਾਂ ਬੋਹੜ ਤੋਂ ਸੰਘਣੀ
ਮੇਰੀ ਤੱਤੀ ਵਾ ਇਸ ਡੱਕੀ ਐ।
ਨਰਿੰਦਰ ਬਰਾੜ
9509500010