ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਅੱਜ ਬਲਾਕ ਖ਼ਰੜ ਤਿੰਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਨੌਲੀ (ਐਸ.ਏ.ਐਸ) ਵਿਖੇ ਕਰਵਾਏ ਗਏ। ਦੱਸ ਦਈਏ ਕਿ ਬਲਾਕ ਖ਼ਰੜ ਤਿੰਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਨੌਲੀ (ਐਸ.ਏ.ਐਸ) ਵਿਖੇ ਕਰਵਾਏ ਗਏ ਮੁਕਾਬਲਿਆਂ ਦੀ ਅਗੁਵਾਈ ਸੈਂਟਰ ਹੈੱਡ ਟੀਚਰ ਰਮਿੰਦਰ ਕੌਰ ਨੇ ਕੀਤੀ।
ਅੱਜ ਸਕੂਲ ਵਿੱਚ ਟੀ ਐੱਲ ਐੱਮ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਹਰ ਜਮਾਤ ਦੇ ਕਮਰੇ ਦੀ ਸਾਫ ਸਫਾਈ ਅਤੇ ਸਜਾਵਟ ਵੱਲ ਖਾਸ ਧਿਆਨ ਦਿੱਤਾ ਗਿਆ। ਸੈਂਟਰ ਹੈੱਡ ਟੀਚਰ ਰਮਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਤਹਿਤ ਸੁੰਦਰ ਲਿਖਾਈ (ਕਲਮ ਨਾਲ), ਸੁੰਦਰ ਲਿਖਾਈ (ਜੈੱਲ ਪੈਨ ਨਾਲ), ਭਾਸ਼ਣ ਮੁਕਾਬਲੇ (ਜਮਾਤਵਾਰ), ਕਵਿਤਾ ਗਾਇਨ ਮੁਕਾਬਲੇ (ਜਮਾਤਵਾਰ), ਪੜ੍ਹਨ ਮੁਕਾਬਲੇ (ਜਮਾਤਵਾਰ), ਬੋਲ ਲਿਖਤ ਮੁਕਾਬਲੇ (ਜਮਾਤਵਾਰ), ਸੁੰਦਰ ਲਿਖਾਈ ਮੁਕਾਬਲੇ ਅਧਿਆਪਕਾਂ ਲਈ (ਜੈੱਲ ਪੈਨ ਨਾਲ) ਕਰਵਾਏ ਗਏ।
ਇਸੇ ਤਰ੍ਹਾਂ ਅੰਗਰੇਜ਼ੀ ਵਿਸ਼ੇ ਤਹਿਤ ਭਾਸ਼ਣ ਮੁਕਾਬਲੇ (ਜਮਾਤਵਾਰ), ਸੁੰਦਰ ਲਿਖਾਈ ਮੁਕਾਬਲੇ (ਜਮਾਤਵਾਰ), ਸੁੰਦਰ ਲਿਖਾਈ ਮੁਕਾਬਲੇ (ਜਮਾਤਵਾਰ), ਪੜ੍ਹਨ ਮੁਕਾਬਲੇ (ਜਮਾਤਵਾਰ), ਬੋਲ ਲਿਖਤ ਮੁਕਾਬਲੇ (ਜਮਾਤਵਾਰ), ਸੁੰਦਰ ਲਿਖਾਈ (ਅਧਿਆਪਕ ਮੁਕਾਬਲਾ), ਸੁੰਦਰ ਲਿਖਾਈ (ਅਧਿਆਪਕ ਮੁਕਾਬਲਾ) ਮੁਕਾਬਲੇ ਕਰਵਾਏ ਗਏ। ਸੈਂਟਰ ਹੈੱਡ ਟੀਚਰ ਰਮਿੰਦਰ ਕੌਰ ਨੇ ਦੱਸਿਆ ਕਿ ਗਣਿਤ ਵਿਸ਼ੇ ਤਹਿਤ ਪਹਾੜਿਆਂ ਦੇ ਮੁਕਾਬਲੇ (ਜਮਾਤਵਾਰ) ਅਤੇ ਚਿੱਤਰ ਕਲਾ ਮੁਕਾਬਲੇ (ਜਮਾਤਵਾਰ) ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਵਿਚ ਕਰੀਬ 200 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਅਧਿਆਪਕ ਮੁਕਾਬਲਿਆਂ ਵਿੱਚ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਦੇ ਹਰ ਮੈਂਬਰ ਦਾ ਆਪਣੇ ਪਿੱਤਰੀ ਸਕੂਲ ਦੇ ਅਧਿਆਪਕਾਂ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੇ ਵਿਚ ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਪਤਵੰਤੇ ਸੱਜਣ ਵਿਸੇਸ਼ ਤੌਰ ‘ਤੇ ਪਹੁੰਚੇ।
ਦੱਸ ਦਈਏ ਕਿ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸੈਂਟਰ ਹੈੱਡ ਟੀਚਰ ਰਮਿੰਦਰ ਕੌਰ ਤੋਂ ਇਲਾਵਾ ਪਿੰਡ ਮਨੌਲੀ ਦੇ ਸਰਪੰਚ ਜੋਰਾ ਸਿੰਘ ਬੈਦਵਾਨ, ਸਮੂਹ ਸਟਾਫ਼ ਅਤੇ ਐਸਐਮਸੀ ਦੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ।