ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਬਲਾਕ ਪੱਧਰ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ
ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਅੰਦਰ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਦੇ ਚੱਲਦਿਆਂ ਪਹਿਲੋਂ ਸਕੂਲ ਪੱਧਰ, ਫਿਰ ਸੈਂਟਰ ਪੱਧਰ ਅਤੇ ਅੱਜ ਬਲਾਕ ਪੱਧਰ ਦੇ ਮੁਕਾਬਲੇ ਕਰਵਾਏ ਗਏ। ਦੱਸ ਦਈਏ ਕਿ ਅੱਜ ਇਹ ਮੁਕਾਬਲੇ ਐਸਏਐਸ ਨਗਰ, ਖ਼ਰੜ ਬਲਾਕ-ਤਿੰਨ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੇਸ 9 ਮੋਹਾਲੀ ਵਿਖੇ ਬਲਾਕ ਸਿੱਖਿਆ ਅਫ਼ਸਰ ਕ੍ਰਿਸ਼ਨ ਪੁਰੀ ਦੀ ਅਗਵਾਈ ਵਿੱਚ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿਦਿਆਰਥੀਆਂ ਵਿੱਚ, ਸੁੰਦਰ ਲਿਖਾਈ ਮੁਕਾਬਲੇ ਅਧਿਆਪਕਾਂ ਵਿੱਚ, ਭਾਸ਼ਣ ਤੇ ਪੜ੍ਹਨ ਮੁਕਾਬਲੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ, ਬੋਲ ਲਿਖਤ ਮੁਕਾਬਲੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ, ਪਹਾੜਿਆਂ ਦੇ ਮੁਕਾਬਲੇ ਜਮਾਤਵਾਰ, ਕਵਿਤਾ ਗਾਇਨ ਮੁਕਾਬਲੇ ਪੰਜਾਬੀ ਭਾਸ਼ਾ ਵਿੱਚ, ਚਿੱਤਰਕਲਾ ਅਤੇ ਆਮ ਗਿਆਨ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਵਿੱਚ ਐਸਏਐਸ ਨਗਰ ਖ਼ਰੜ ਤਿੰਨ ਬਲਾਕ ਦੇ 62 ਸਕੂਲਾਂ ਨੇ ਹਿੱਸਾ ਲਿਆ।
ਇਨ੍ਹਾਂ ਮੁਕਾਬਲਿਆਂ ਦੇ ਵਿੱਚ ਬਲਾਕ ਖਰੜ ਤਿੰਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਨੌਲੀ (ਐਸ.ਏ.ਐਸ) ਦੀ ਸੈਂਟਰ ਹੈੱਡ ਟੀਚਰ ਮੈਡਮ ਰਮਿੰਦਰ ਕੌਰ ਦੀ ਅਗਵਾਈ ਵਿੱਚ ਪਹੁੰਚੀ ਸੈਂਟਰ ਦੇ ਵਿਦਿਆਰਥੀਆਂ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਬਲਾਕ ਸਿੱਖਿਆ ਅਫ਼ਸਰ ਕ੍ਰਿਸ਼ਨ ਪੁਰੀ ਵੱਲੋਂ 6 ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬਲਾਕ ਸਿੱਖਿਆ ਅਫ਼ਸਰ ਕ੍ਰਿਸ਼ਨ ਪੁਰੀ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਵੱਲੋਂ ਹੋਰ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।